12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਐੱਸ.ਸੀ/ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ

ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਐੱਸ. ਸੀ/ਬੀ.

Ad Position 21
No active advertisement
ਅਜੀਤ ਡੈਸਕ 13-08-2026
ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਐੱਸ.ਸੀ/ਬੀ.ਸੀ. ਏਕਤਾ ਮੰਚ ਪੰਜਾਬ ਵਲੋਂ ਪਿੰਡ-ਪਿੰਡ ’ਚ ਯੂਨਿਟ ਬਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਕਰਦਿਆਂ ਹੋਇਆਂ ਮੀਟਿੰਗ ਪਿੰਡ ਫੱਜੂਪੁਰ ਵਿਖੇ ਬਾਊ ਹੰਸ ਰਾਜ ਦੀ ਅਗਵਾਈ ਵਿਚ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਇਸ ਜਥੇਬੰਦੀ ਦੇ ਪੰਜਾਬ ਦੇ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੇ.ਪੀ. ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁ ਗਿਣਤੀ ’ਚ ਸਾਡਾ ਭਾਈਚਾਰਾ ਹਮੇਸ਼ਾਂ ਹੀ ਵਿਤਕਰੇ ਦਾ ਸ਼ਿਕਾਰ ਹੁੰਦਾ ਹੈ। ਵੋਟਾਂ ਸਾਡੀਆਂ ਲੈ ਕੇ ਬਾਅਦ ਵਿਚ ਸਾਨੂੰ ਪੁੱਛਿਆ ਹੀ ਨਹੀਂ ਜਾਂਦਾ, ਜੋ ਸਾਡੇ ਹੱਕ ਬਣਦੇ ਹਨ ਉਹ ਲੈਣ ਲਈ ਸਾਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਐੱਸ.ਸੀ./ਬੀ.ਸੀ. ਤੇ ਮਸੀਹ ਭਾਈਚਾਰਾ ਇਕ ਮੰਚ ’ਤੇ ਇਕੱਠਾ ਕਰਨ ਦਾ ਸਾਡਾ ਉਪਰਾਲਾ ਹੈ, ਇਨ੍ਹਾਂ ਦੇ ਜੋ ਵੀ ਹੱਕ ਬਣਦੇ ਹਨ ਜਾਂ ਜੋ ਵੀ ਧੱਕੇਸ਼ਾਹੀ ਇਨ੍ਹਾਂ ਨਾਲ ਹੁੰਦੀਆਂ ਨੇ ਅਸੀਂ ਇਸ ਮੰਚ ਤੋਂ ਹੀ ਇਨ੍ਹਾਂ ਦੇ ਹੱਲ ਕਰਾਂਗੇ। ਇਸ ਮੌਕੇ ਪ੍ਰਧਾਨ ਇੰਜੀ. ਜਤਿੰਦਰਪਾਲ ਸਿੰਘ ਨੇ ਕਿਹਾ ਕਿ ਜਿੰਨੇ ਵੀ ਐੱਸ.ਸੀ.ਬੀ.ਸੀ. ਸਮਾਜ ਦੇ ਲੋਕ ਹਨ, ਉਨ੍ਹਾਂ ਨੂੰ ਇਸ ਮੰਚ ਨਾਲ ਜੁੜਨ ਦੀ ਉਨ੍ਹਾਂ ਨੇ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਚ ਉਨਾਂ ਦੇ ਹੱਕ ਅਤੇ ਜੋ ਵੀ ਧੱਕੇਸ਼ਾਹੀਆਂ ਹੋ ਰਹੀਆਂ ਹਨ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾਂ ਹੀ ਖੜ੍ਹਾ ਰਹੇਗਾ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਜਸਪਾਲ ਸਿੰਘ ਕਲਿਆਣਪੁਰ, ਚੇਅਰਮੈਨ ਬਾਊ ਹੰਸਰਾਜ, ਰਜੇਸ਼ ਕੁਮਾਰ, ਰਾਮਪਾਲ ਬੱਲ, ਵਿਜੇ ਕੰਗ, ਬਲਕਾਰ ਸਿੰਘ, ਗੁਰਮੇਜ ਸਿੰਘ, ਤੇਜਪਾਲ ਸਿੰਘ, ਬਿਸ਼ਨ ਸਿੰਘ, ਚਰਨਜੀਤ ਸਿੰਘ, ਰੇਨੂ ਕੰਗ, ਪ੍ਰੇਮ ਸਿੰਘਪੁਰੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਸੁਸਾਇਟੀ ਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ 110 ਬੂਟੇ ਲਗਾਏੇ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24