14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਕਤਲ ਕੇਸ 'ਚ ਭਗੌੜਾ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 01-02-2026
ਸ਼ਾਹਪੁਰ ਕੰਢੀ, 31 ਜਨਵਰੀ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਵਲੋਂ ਸਾਲ 2023 'ਚ ਪਿੰਡ ਘੋਹ ਵਿਖੇ ਹੋਏ ਕਤਲ ਕੇਸ 'ਚ ਸ਼ਾਮਿਲ ਭਗੌੜੇ ਵਿਅਕਤੀ ਨੰੂ ਗਿ੍ਫ਼ਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ | ਇਸ ਵਿਅਕਤੀ ਨੰੂ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ | ਇਸ ਸੰਬੰਧੀ ਐਸ. ਐਚ. ਓ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸਾਲ 2023 'ਚ ਪਿੰਡ ਘੋਹ ਵਿਖੇ ਕਤਲ ਹੋਇਆ ਸੀ | ਇਸ ਕਤਲ ਕੇਸ 'ਚ ਸ਼ਾਮਿਲ ਮੁੱਖ ਦੋਸ਼ੀ ਰਿੰਕੂ ਉਰਫ਼ ਮੋਹਿਤ ਭੱਜਣ ਵਿਚ ਕਾਮਯਾਬ ਹੋ ਗਿਆ ਸੀ | ਜਿਸ ਖ਼ਿਲਾਫ਼ ਥਾਣਾ ਸ਼ਾਹਪੁਰ ਕੰਢੀ ਵਿਖੇ 302, 307, 326, 324, 149, 199 ਤੇ ਆਈ. ਪੀ. ਸੀ. ਦੀਆਂ ਹੋਰ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ | ਦੋਸ਼ੀ ਦੇ ਕਾਬੂ ਨਾ ਆਉਣ ਕਾਰਨ ਅਦਾਲਤ ਨੇ 5 ਜੁਲਾਈ 2025 ਨੰੂ ਇਸ ਨੂੰ ਭਗੌੜਾ ਕਰਾਰ ਦੇ ਦਿੱਤਾ | ਹੁਣ ਪੁਲਿਸ ਨੰੂ ਸੂਚਨਾ ਮਿਲੀ ਕਿ ਦੋਸ਼ੀ ਪਿੰਡ ਕਾਹਨਪੁਰ ਆਇਆ ਹੈ | ਜਿਸ 'ਤੇ ਉਸ ਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਨਵੀਂ ਸੋਚ ਤੇ ਚੇਤਨਾ ਦਿੱਤੀ-ਭੁਪਿੰਦਰ ਸਿੰਘ ਮੁੰਨਾ ਅਗਲੀ ਖ਼ਬਰ ਫ਼ਿਲਮ ਸਟਾਰ ਧਰਮਿੰਦਰ ਦੀ ਯਾਦ 'ਚ ਬੂਟਾ ਲਗਾਇਆ
Ad Position 24