ਬਟਾਲਾ, 2 ਫ਼ਰਵਰੀ (ਸਤਿੰਦਰ ਸਿੰਘ)-ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਅਦਾਲਤ ਵਲੋਂ ਜ਼ਮਾਨਤ ਦੇਣ 'ਤੇ ਅਕਾਲੀ ਵਰਕਰਾਂ ਨੇ ਖੁਸ਼ੀ ਵਿਚ ਆਤਿਸਬਾਜ਼ੀ ਚਲਾਈ ਤੇ ਲੱਡੂ ਵੰਡੇ ਗਏ | ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਸ: ਮਜੀਠੀਆ 'ਤੇ ਝੂਠਾ ਕੇਸ ਪਾਇਆ ਗਿਆ ਸੀ, ਜਿਸ ਸਬੰਧੀ ਮਾਣਯੋਗ ਅਦਾਲਤ ਨੇ ਸ: ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸ: ਮਜੀਠੀਆ ਦੇ ਬਾਹਰ ਆਉਣ ਨਾਲ ਅਕਾਲੀ ਵਰਕਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ | ਇਸ ਮੌਕੇ ਡਾ. ਜਸਬੀਰ ਸਿੰਘ ਸੱਲੋ ਚਾਹਲ ਸੋਸ਼ਲ ਮੀਡੀਆ ਇੰਚਾਰਜ, ਗੁਰਵਿੰਦਰ ਸਿੰਘ ਰੰਧਾਵਾ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਨੰਬਰਦਾਰ ਕੰਵਲਜੀਤ ਸਿੰਘ ਬਾਂਗੋਵਾਣੀ, ਕ੍ਰਿਪਾਲ ਸਿੰਘ ਢੀਂਡਸਾ, ਨਿਰਫ਼ੈਲ ਸਿੰਘ ਘੁੰਮਣ, ਡਾ. ਹਰਪ੍ਰੀਤ ਸਿੰਘ ਚਾਹਲ, ਗੁਰਬਚਨ ਸਿੰਘ ਨਸੀਰਪੁਰ, ਨਰਿੰਦਰ ਸਿੰਘ ਕਲਸੀ, ਗੁਰਭੇਜ ਸਿੰਘ ਬਾਠ, ਹਰਵਿੰਦਰ ਸਿੰਘ, ਪੱਪੂ ਚੌਧਰੀ ਆਦਿ ਹਾਜ਼ਰ ਸਨ |