09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁੱਡਵਿਲ ਸਕੂਲ 'ਚ ਬੁੱਕ ਰੀਡਰਜ਼ ਕਲੱਬ ਦੇ ਮੈਂਬਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-02-2026
ਬਟਾਲਾ, 2 ਫ਼ਰਵਰੀ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ, (ਸੀ.ਬੀ.ਐੱਸ.ਈ.) ਢਡਿਆਲਾ ਨੱਤ ਵਿਖੇ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਬੁੱਕ ਰੀਡਰਜ਼ ਕਲੱਬ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਸਕੂਲ ਦੇ ਚੇਅਰਮੈਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਕਿਤਾਬਾਂ, ਮੈਗਜ਼ੀਨ ਤੇ ਮਿਆਰੀ ਅਖ਼ਬਾਰਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਮਨੋਰਥ ਵਜੋਂ ਸਕੂਲ ਕੰਪਲੈਕਸ 'ਚ ਬੁੱਕ ਰੀਡਰਜ਼ ਕਲੱਬ ਸ਼ੁਰੂ ਕੀਤੀ ਹੈ | ਉਨ੍ਹਾਂ ਦੱਸਿਆ ਕਿ 'ਮੇਰੀ ਲਾਇਬ੍ਰੇਰੀ' ਤਹਿਤ ਬੱਚਿਆਂ ਨੂੰ ਘਰ 'ਚ ਲਾਇਬ੍ਰੇਰੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਉਪਰੰਤ ਇਸ ਵਿਸ਼ੇ 'ਤੇ ਬੱਚਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ | ਚੇਅਰਮੈਨ ਨੇ ਦੱਸਿਆ ਕਿ ਅੱਜ ਸਕੂਲ 'ਚ ਕਿਤਾਬਾਂ ਤੇ ਅਖ਼ਬਾਰਾਂ ਪੜਨ ਲਈ ਅੱਜ ਬੁੱਕ ਰੀਡਰਜ਼ ਕਲੱਬ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਕਿਤਾਬਾਂ ਦੀ ਮਹੱਤਤਾ ਸਬੰਧੀ ਭਾਸ਼ਣ ਦਿੱਤਾ ਗਿਆ | ਡਾਇਰੈਕਟਰ ਪਿ੍ੰ. ਜਸਬਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚੰਗੀ ਤੇ ਮਿਆਰੀ ਅਖ਼ਬਾਰ ਜੀਵਨ ਹੀ ਨਹੀਂ ਬਦਲਦੀ, ਸਗੋਂ ਉਸ ਨੂੰ ਆਪਣੀ ਮੰਜ਼ਿਲ ਤੱਕ ਲੈ ਜਾਣ ਵਿਚ ਸਹਾਇਤਾ ਕਰਦੀ ਹੈ | ਬੁੱਕ ਰੀਡਰਜ਼ ਕਲੱਬ ਦੇ ਇੰਚਾਰਜ ਹਰਦੀਪ ਸਿੰਘ ਨੇ ਕਲੱਬ ਦੇ ਪਿਛੋਕੜ ਤੇ ਪ੍ਰਾਪਤੀਆਂ ਸਬੰਧੀ ਦੱਸਿਆ | ਇਸ ਮੌਕੇ ਅਰਸ਼ਪ੍ਰੀਤ ਕੌਰ, ਸਰਬਸੁਖਦੀਪ ਕੌਰ, ਪ੍ਰਭਦੀਪ ਕੌਰ ਤੇ ਪ੍ਰਭਨੂਰ ਕੌਰ, ਦੀਪਾਵਲੀ ਦੀਪ ਕੌਰ, ਸਨਰੀਤ ਕੌਰ ਤੇ ਸੁਮੀਤ ਕੌਰ ਨੂੰ ਬਹੁਤ ਵਧੀਆ ਬੁੱਕ ਰੀਡਰਜ਼ ਐਲਾਨਿਆ ਗਿਆ | ਹਰਪ੍ਰੀਤ ਸਿੰਘ ਪੰਜਾਬੀ ਅਧਿਆਪਕ ਨੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ | ਮੰਚ ਦਾ ਸੰਚਾਲਨ 8ਵੀਂ ਕਲਾਸ ਦੀ ਵਿਦਿਆਰਥਣ ਸਰਬਸੁਖਦੀਪ ਕੌਰ ਵਲੋਂ ਬਾਖ਼ੂਬੀ ਨਿਭਾਇਆ | ਇਸ ਮੌਕੇ ਕਲੱਬ ਦੇ ਮੈਂਬਰ ਅਧਿਆਪਕ ਤੇ ਵਿਦਿਆਰਥੀ ਵੀ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ 'ਚ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਅਕਾਲੀ ਵਰਕਰਾਂ ਨੇ ਕੀਤੀ ਆਤਿਸ਼ਬਾਜ਼ੀ
Ad Position 24