ਪਠਾਨਕੋਟ, 2 ਫਰਵਰੀ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲੇ ਦੇ ਐਨ.ਐਸ.ਐਸ. ਵਿਭਾਗ ਵਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਜਿਸ 'ਚ ਨਸ਼ਾ ਵਿਰੋਧੀ ਮੁੱਦਿਆਂ 'ਤੇ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਕਲਾ ਵਿਭਾਗ ਦੇ ਕਲਾਕਾਰਾਂ, ਖ਼ਾਸ ਕਰਕੇ ਪਟਿਆਲਾ ਦੇ ਕਲਾਕਾਰਾਂ ਨੂੰ ਇਸ ਨੁੱਕੜ ਨਾਟਕ ਨੂੰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਇਹ ਸਭ ਕਿਵੇਂ ਸ਼ੁਰੂ ਹੁੰਦਾ ਹੈ ਤੇ ਨੌਜਵਾਨ ਮਰਦ ਅਤੇ ਔਰਤਾਂ ਬੁਰੀ ਸੰਗਤ ਵਿਚ ਕਿਵੇਂ ਫਸ ਜਾਂਦੇ ਹਨ ਅਤੇ ਇਸ ਭਖਦੇ ਮੁੱਦੇ ਨੂੰ ਬਹੁਤ ਵਧੀਆ ਢੰਗ ਨਾਲ ਉਠਾਇਆ ਤੇ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਾਮ ਮਹਾਜਨ ਤੇ ਰੰਜਨਾ ਮਹਾਜਨ ਸਨ | ਇਸ ਮੌਕੇ ਮਹਿਮਾਨਾਂ ਨੇ ਕਾਲਜ ਦੇ ਸਰੀਰਕ ਸਿੱਖਿਆ ਦੇ ਵਿਦਿਆਰਥੀਆਂ ਨੂੰ ਪੂਲ ਟੇਬਲ ਭੇਟ ਕੀਤਾ ਗਿਆ | ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਸ਼ਾਮ ਮਹਾਜਨ ਤੇ ਰਜਨਾ ਮਹਾਜਨ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ: ਗੁਰਮੀਤ ਕੌਰ, ਪ੍ਰੋ: ਰਿੰਕੀ ਬਾਲਾ, ਪ੍ਰੋ: ਰੀਤੀ ਮਹਾਜਨ, ਪ੍ਰੋ: ਪਿ੍ਅੰਕਾ ਚੁੱਘ, ਪ੍ਰੋ: ਸੋਨਾਲੀ ਮਹਾਜਨ, ਪ੍ਰੋ: ਮਨੋਜ ਗੁਪਤਾ ਆਦਿ ਹਾਜ਼ਰ ਸਨ |