11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਟਾਰੂਚੱਕ ਵਲੋਂ ਸੀ.ਐਸ.ਸੀ. ਸੈਂਟਰ ਸ਼ੇਰਪੁਰ, ਬਲਸੂਆ ਦਾ ਦੌਰਾ

Ad Position 21
No active advertisement
ਸਿਹਤ ਬੀਮਾ ਯੋਜਨਾ ਦਾ ਟੋਕਨ ਦਿੰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ | ਤਸਵੀਰ: ਰਾਜ ਕੁਮਾਰੀ <br/> 03-02-2026
ਨਰੋਟ ਮਹਿਰਾ, 2 ਫਰਵਰੀ (ਰਾਜ ਕੁਮਾਰੀ)-ਕੈਬਨਿਟ ਮੰਤਰੀ ਪੰਜਾਬ ਵਲੋਂ ਸੀ.ਐਸ.ਸੀ. ਸੈਂਟਰ ਸ਼ੇਰਪੁਰ ਤੇ ਬਲਸੂਆ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਤੇ ਸੈਂਟਰ 'ਤੇ ਬਣਾਏ ਜਾ ਰਹੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਦਾ ਰੀਵਿਊ ਵੀ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਸੰਦੀਪ ਕੁਮਾਰ, ਅੰਕੁਰ ਬੇਦੀ, ਪਵਨ ਕੁਮਾਰ ਤੇ ਹੋਰ ਪਾਰਟੀ ਦੇ ਅਹੁਦੇਦਾਰ ਵੀ ਹਾਜ਼ਰ ਸਨ | ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਕ ਨਵੇਂ ਉਦੇਸ਼ ਦੀ ਪ੍ਰਾਪਤੀ ਲਈ ਇਕ ਨਵਾਂ ਉਦੇਸ਼ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਦਿਨਾਂ ਦੌਰਾਨ ਇਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਨੂੰ ਤੋਹਫ਼ਾ ਦਿੱਤਾ | ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਤਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬੀਆਂ ਲਈ ਜਿੱਥੇ ਪਹਿਲਾਂ ਬਹੁਤ ਕੰਮ ਕੀਤਾ ਗਿਆ, ਉਸ ਦੇ ਨਾਲ ਦੀ ਨਾਲ ਇਕ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ 'ਚ ਲਾਗੂ ਕੀਤੀ | ਜਿਸ ਦੇ ਨਾਲ ਪੰਜਾਬ ਭਾਰਤ ਦਾ ਇਕ ਅਜਿਹਾ ਸੂਬਾ ਬਣ ਗਿਆ ਜਿੱਥੋਂ ਦੇ ਨਾਗਰਿਕਾਂ ਨੂੰ 10 ਲੱਖ ਰੁਪਏ ਤੱਕ ਦਾ ਸਰਕਾਰੀ ਇਲਾਜ ਫ਼ਰੀ ਦੇਣ ਦਾ ਪ੍ਰਬੰਧ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਐਨ.ਐਸ.ਐਸ. ਵਿਭਾਗ ਵਲੋਂ ਸਮਾਗਮ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ
Ad Position 24