11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 03-02-2026
ਪਠਾਨਕੋਟ, 2 ਫਰਵਰੀ (ਸੰਧੂ)-ਸ੍ਰੀ ਗੁਰੂ ਰਵਿਦਾਸ ਮੰਦਿਰ ਸਮਿਤੀ ਭਦਰੋਆ ਅੰਬੇਡਕਰ ਨਗਰ ਪਠਾਨਕੋਟ ਨੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ | ਮੰਦਿਰ ਕਮੇਟੀ ਨੇ ਇਸ ਮੌਕੇ ਲਈ ਵਿਸ਼ੇਸ਼ ਤੌਰ 'ਤੇ ਇਕ ਸ਼ਾਨਦਾਰ ਕੇਕ ਤਿਆਰ ਕੀਤਾ, ਜਿਸ ਨੂੰ ਸਮੂਹਿਕ ਤੌਰ 'ਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਮਨਾਉਣ ਲਈ ਕੱਟਿਆ ਗਿਆ | ਮੌਜੂਦ ਲੋਕਾਂ ਨੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਦੇ ਆਦਰਸ਼ਾਂ ਨੂੰ ਯਾਦ ਕੀਤਾ | ਮੰਦਿਰ ਕਮੇਟੀ ਦੇ ਪ੍ਰਧਾਨ ਬਲਦੇਵ ਰਾਜ ਤੇ ਕੈਸ਼ੀਅਰ ਸੰਤੋਸ਼ ਕੁਮਾਰੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਸੰਦੇਸ਼ ਅਜੇ ਵੀ ਸਮਾਜ 'ਚ ਸਮਾਨਤਾ, ਭਾਈਚਾਰਾ ਅਤੇ ਪਿਆਰ ਨੂੰ ਉਤਸ਼ਾਹਿਤ ਕਰਨ ਦਾ ਰਸਤਾ ਦਿਖਾਉਂਦਾ ਹੈ | ਇਸ ਮੌਕੇ ਪ੍ਰਧਾਨ ਬਲਦੇਵ ਰਾਜ, ਕੈਸ਼ੀਅਰ ਸੰਤੋਸ਼ ਕੁਮਾਰੀ, ਮਨੋਹਰ ਲਾਲ, ਸਾਬਕਾ ਡੀ.ਐਸ.ਪੀ. ਸੋਮ ਰਾਜ, ਬਲਬੀਰ ਕੁਮਾਰ, ਕਮਲੇਸ਼ ਕੁਮਾਰੀ, ਪ੍ਰਵੀਨ ਕੁਮਾਰੀ, ਬਬਲੀ ਦੇਵੀ, ਰਾਣੀ ਦੇਵੀ, ਪਰਮਜੀਤ ਕੌਰ, ਭੋਲੀ, ਸਵਰਨ ਦੇਵੀ, ਕਮਲੇਸ਼, ਸਿੰਮੀ, ਸੁਮਨ ਕੁਮਾਰੀ, ਪ੍ਰਵੀਨ, ਪੁਸ਼ਪਾ ਦੇਵੀ, ਕਾਂਤਾ ਦੇਵੀ, ਕਮਲਾ ਦੇਵੀ, ਕਮਲੀ ਦੇਵੀ, ਸੁਲੱਖਣੀ ਦੇਵੀ ਅਤੇ ਆਸ਼ਾ ਰਾਣੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਟਾਰੂਚੱਕ ਵਲੋਂ ਸੀ.ਐਸ.ਸੀ. ਸੈਂਟਰ ਸ਼ੇਰਪੁਰ, ਬਲਸੂਆ ਦਾ ਦੌਰਾ ਅਗਲੀ ਖ਼ਬਰ ਬੱਧਨੀ ਕਲਾਂ ਦੀ ਪੰਚਾਇਤੀ ਜ਼ਮੀਨ ਲਈ ਪਾਏ ਸਰਕਾਰੀ ਮਤਿਆਂ ਨੂੰ ਸਮੂਹ ਕੌਂਸਲਰਾਂ ਦੀ ਸਹਿਮਤੀ ਨਾਲ ਕੀਤਾ ਰੱਦ
Ad Position 24