ਪਠਾਨਕੋਟ, 2 ਫਰਵਰੀ (ਸੰਧੂ)-ਮੌਂਟੇਸਰੀ ਕੈਂਬਰਿਜ ਸਕੂਲ ਨੇ 2025-26 ਸੈਸ਼ਨ ਦੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਤੇ ਯਾਦਗਾਰੀ ਵਿਦਾਇਗੀ ਸਮਾਗਮ 'ਸੌਭਾਗਿਆ' ਦਾ ਆਯੋਜਨ ਕੀਤਾ | ਇਸ ਵਿਸ਼ੇਸ਼ ਮੌਕੇ ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਤੇ ਪਿ੍ੰਸੀਪਲ/ਡਾਇਰੈਕਟਰ ਰਸ਼ਮੀ ਆਹਲੂਵਾਲੀਆ ਹਾਜ਼ਰ ਸਨ | ਜਿਨ੍ਹਾਂ ਦੇ ਆਸ਼ੀਰਵਾਦ ਤੇ ਉਤਸ਼ਾਹ ਨੇ ਸਮਾਗਮ ਨੂੰ ਹੋਰ ਵਧਾਇਆ | ਵਿਦਿਆਰਥੀਆਂ ਨੇ ਆਪਣੇ ਮਨਮੋਹਕ ਪ੍ਰਦਰਸ਼ਨਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ | ਅੰਤ ਵਿਚ ਜੇਤੂਆਂ ਦੀ ਚੋਣ ਕੀਤੀ ਗਈ ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਸ਼ਮੀ ਆਹਲੂਵਾਲੀਆ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |