ਪਠਾਨਕੋਟ, 2 ਫਰਵਰੀ (ਸੰਧੂ)-ਪਠਾਨਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿੱਜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੇਸ਼ ਕੀਤਾ ਗਿਆ ਕੇਂਦਰੀ ਬਜਟ ਇਕ ਵਾਰ ਫਿਰ ਉਸ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ | ਇਸ ਬਜਟ ਵਿਚ ਮੱਧ ਵਰਗ, ਕਿਸਾਨਾਂ, ਪੇਂਡੂ ਮਜ਼ਦੂਰਾਂ, ਸ਼ਹਿਰੀ ਗ਼ਰੀਬਾਂ, ਛੋਟੇ ਕਾਰੋਬਾਰਾਂ ਤੇ ਛੋਟੇ ਉਦਯੋਗਾਂ ਲਈ ਕੁਝ ਨਹੀਂ ਹੈ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਅਸਲ ਭਲਾਈ ਖ਼ਰਚ ਘਟਾ ਦਿੱਤਾ ਹੈ ਤੇ ਰਾਜਾਂ 'ਤੇ ਬੋਝ ਪਾ ਦਿੱਤਾ ਹੈ | ਇਸ ਦੀ ਸਭ ਤੋਂ ਸ਼ਾਨਦਾਰ ਉਦਾਹਰਨ ਮਨਰੇਗਾ ਹੈ | ਜਦੋਂ ਕਿ ਕੇਂਦਰ ਸਰਕਾਰ ਲਗਭਗ 90,000 ਕਰੋੜ ਦੀ ਵਿਵਸਥਾ ਦਿਖਾ ਰਹੀ ਹੈ | ਰਾਜ ਦਾ ਯੋਗਦਾਨ 10 ਪ੍ਰਤੀਸ਼ਤ ਤੋਂ ਵਧਾ ਕੇ ਲਗਭਗ 40 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ | ਪੰਜਾਬ ਵਰਗੇ ਰਾਜ ਲਈ, ਜੋ ਕਿ ਬਹੁਤ ਜ਼ਿਆਦਾ ਕਰਜ਼ੇ ਵਿਚ ਡੁੱਬਿਆ ਹੋਇਆ ਹੈ | ਇਸ ਦਾ ਮਤਲਬ ਹੈ ਕਿ ਇਹ ਮਨਰੇਗਾ ਦੇ ਲਾਭ ਪ੍ਰਾਪਤ ਨਹੀਂ ਕਰ ਸਕੇਗਾ ਤੇ ਪੇਂਡੂ ਮਜ਼ਦੂਰ ਆਪਣੀਆਂ ਨੌਕਰੀਆਂ ਗੁਆ ਦੇਣਗੇ | ਇਹ ਬਜਟ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਦਿੰਦਾ |