11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੰਪਿਊਟਰ ਅਧਿਆਪਕਾਂ ਵਲੋਂ ਪ੍ਰੀਖਿਆਵਾਂ ਦੌਰਾਨ ਬੀਮਾ ਕਾਰਡ ਬਣਾਉਣ ਵਿਚ ਲਗਾਈ ਡਿਊਟੀ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 03-02-2026
ਪਠਾਨਕੋਟ, 2 ਫਰਵਰੀ (ਸੰਧੂ)-ਅੱਜ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਤੇ ਸੰਘਰਸ਼ ਕਮੇਟੀ ਕਨਵੀਨਰ ਰਾਕੇਸ਼ ਸੈਣੀ ਦੀ ਅਗਵਾੲ 'ਚ ਕੰਪਿਊਟਰ ਅਧਿਆਪਕਾਂ ਦੀ ਲਗਾਈ ਗਈ ਗੈਰ ਵਿੱਦਿਅਕ ਕੰਮਾਂ ਤੇ ਬੀਮਾ ਕਾਰਡ ਬਣਾਉਣ ਵਿਚ ਡਿਊਟੀ ਸੰਬੰਧੀ ਵਿਰੋਧ ਜਤਾਇਆ ਗਿਆ | ਜਿਸ ਵਿਚ ਅਮਨਦੀਪ ਸਿੰਘ ਨੇ ਦੱਸਿਆ ਕਿ ਪਠਾਨਕੋਟ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਵਿਚ ਲਗਾਈ ਗਈ ਹੈ | ਜਦਕਿ ਮੁੱਖ ਮੰਤਰੀ ਨੇ ਸਰਕਾਰ ਬਣਦਿਆਂ ਹੀ ਕਿਹਾ ਸੀ ਕਿ ਕਿਸੇ ਵੀ ਅਧਿਆਪਕ ਦੀ ਡਿਊਟੀ ਕਿਸੇ ਵੀ ਗੈਰ ਵਿੱਦਿਅਕ ਕੰਮ 'ਚ ਨਹੀਂ ਲਗਾਈ ਜਾਵੇਗੀ, ਪਰ ਸਮੇਂ-ਸਮੇਂ 'ਤੇ ਮੁੱਖ ਮੰਤਰੀ ਦੇ ਬਿਆਨ ਤੇ ਵਿਭਾਗੀ ਪੱਤਰਾਂ ਤੋਂ ਉਲਟ ਚੱਲਦੇ ਹੋਏ ਸਿਹਤ ਬੀਮਾ ਕਾਰਡ ਬਣਾਉਣ ਵਿਚ ਕੰਪਿਊਟਰ ਅਧਿਆਪਕਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਸਰਕਾਰੀ ਸਕੂਲਾਂ ਵਿਚੋਂ ਸਾਲਾਨਾ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆਵਾਂ ਦੇ ਸਮੇਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ | ਜ਼ਿਕਰਯੋਗ ਹੈ ਕਿ ਇਨ੍ਹਾਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ/ਬਾਰ੍ਹਵੀਂ ਦੇ ਪ੍ਰਯੋਗੀ ਪ੍ਰੀਖੀਆ ਵਿਚ ਵੀ ਲਗਾਈਆਂ ਗਈਆਂ ਹਨ | ਸੋ ਸਮੂਹ ਜ਼ਿਲ੍ਹਾ ਪਠਾਨਕੋਟ ਦੇ ਕੰਪਿਊਟਰ ਅਧਿਆਪਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਤੇ ਹਾਰਡਵੇਅਰ ਵੀ ਸਕੂਲਾਂ ਵਿਚੋਂ ਨਾ ਮੰਗਵਾਇਆ ਜਾਵੇ ਤੇ ਡਿਊਟੀਆਂ ਰੱਦ ਹੋਣ ਤੱਕ ਸਮੂਹ ਜ਼ਿਲ੍ਹਾ ਪਠਾਨਕੋਟ ਦੇ ਕੰਪਿਊਟਰ ਅਧਿਆਪਕਾਂ ਨੇ ਇਨ੍ਹਾਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਤੇ ਭੰਡਾਰਾ ਮਨਾਇਆ <br/> ਅਗਲੀ ਖ਼ਬਰ ਭਾਜਪਾ ਦਾ ਬਜਟ-ਮੱਧਵਰਗ, ਕਿਸਾਨਾਂ, ਗ਼ਰੀਬਾਂ ਤੇ ਪੰਜਾਬ ਲਈ ਕੁਝ ਨਹੀਂ-ਅਮਿਤ ਵਿੱਜ
Ad Position 24