ਪਠਾਨਕੋਟ, 3 ਫਰਵਰੀ (ਸੰਧੂ)-ਟੈਸਟ ਤਿਆਰੀ ਸੇਵਾਵਾਂ 'ਚ ਰਾਸ਼ਟਰੀ ਪੱਧਰ 'ਤੇ ਮੋਹਰੀ ਸੰਸਥਾ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਨੇ ਭਾਰਤੀ ਫ਼ੌਜ ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਹਨ, ਤਾਂ ਜੋ ਫ਼ੌਜੀ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਹਿਯੋਗ ਦਿੱਤਾ ਜਾ ਸਕੇ | ਇਸ 'ਚ ਮੌਜੂਦਾ ਜਵਾਨ, ਸੇਵਾ ਮੁਕਤ ਸੈਨਿਕ, ਵੀਰਤਾ ਪੁਰਸਕਾਰ ਪ੍ਰਾਪਤ ਕਰਤਾ, ਅਪੰਗ ਜਵਾਨ ਤੇ ਸੇਵਾ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਸ਼ਾਮਿਲ ਹਨ | ਇਸ ਸਮਝੌਤੇ ਅਧੀਨ ਏ.ਈ.ਐਸ.ਐਲ. ਭਾਰਤੀ ਫ਼ੌਜ ਦੇ ਵਿਦਿਆਰਥੀਆਂ ਨੂੰ ਆਪਣੇ ਪੈਨ ਇੰਡੀਆ ਸੈਂਟਰਾਂ ਤੇ ਬਰਾਂਚਾਂ 'ਚ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਵਿਸ਼ੇਸ਼ ਲਾਭ ਪ੍ਰਦਾਨ ਕਰੇਗਾ | ਸਮਝੌਤੇ 'ਤੇ ਭਾਰਤੀ ਫ਼ੌਜ ਵਲੋਂ ਕਰਨਲ, ਸੈਰੇਮੋਨੀਅਲ ਐਂਡ ਵੈਲਫ਼ੇਅਰ ਤੇ ਏ.ਈ.ਐਸ.ਐਲ. ਵਲੋਂ ਡਾ: ਯਸ਼ ਪਾਲ, ਚੀਫ਼ ਅਕੈਡਮਿਕ ਐਂਡ ਬਿਜ਼ਨਸ ਹੈਡ, ਦਿੱਲੀ-ਐਨ.ਸੀ.ਆਰ. ਨੇ ਦਸਤਖ਼ਤ ਕੀਤੇ | ਰਜਿਸਟ੍ਰੇਸ਼ਨ ਫ਼ੀਸ ਸਿਰਫ਼ ਅਦਾਇਗੀ ਯੋਗ ਹੈ, ਸੇਵਾ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਲਈ ਸਾਰੀਆਂ ਹੋਰ ਫ਼ੀਸਾਂ 'ਤੇ 100 ਫੀਸਦੀ ਛੋਟ, 20 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਜਵਾਨਾਂ ਤੇ ਵੀਰਤਾ ਪੁਰਸਕਾਰ ਪ੍ਰਾਪਤ ਕਰਤਾਵਾਂ ਦੇ ਬੱਚਿਆਂ ਲਈ ਟਿਊਸ਼ਨ ਫ਼ੀਸ 'ਤੇ 100 ਫੀਸਦੀ ਛੋਟ, ਮੌਜੂਦਾ ਤੇ ਸੇਵਾ ਮੁਕਤ ਜਵਾਨਾਂ ਦੇ ਬੱਚਿਆਂ ਲਈ ਟਿਊਸ਼ਨ ਫ਼ੀਸ 'ਤੇ 20 ਫੀਸਦੀ ਛੋਟ, ਜੋ ਹੋਰ ਸਕਾਲਰਸ਼ਿਪਾਂ ਕਟੌਤੀ ਕਰਨ ਤੋਂ ਬਾਅਦ ਲਾਗੂ ਹੋਵੇਗੀ | ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ.ਈ.ਓ. ਚੰਦਰ ਸ਼ੇਖਰ ਗਰੀਸਾ ਰੈਡੀ ਨੇ ਕਿਹਾ ਕਿ ਏ.ਈ.ਐਸ.ਐਲ. 'ਚ ਅਸੀਂ ਮੰਨਦੇ ਹਾਂ ਕਿ ਵਿੱਦਿਆ ਹੀ ਇਕ ਚਮਕਦਾਰ ਭਵਿੱਖ ਦੀ ਸਭ ਤੋਂ ਮਜ਼ਬੂਤ ਨੀਂਹ ਹੈ | ਹਾਲ ਹੀ 'ਚ ਏ.ਈ.ਐਸ.ਐਲ. ਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਨਾਲ ਵੀ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਹਨ, ਜਿਸ ਅਧੀਨ ਭਾਰਤ ਭਰ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਬੱਚਿਆਂ ਤੇ ਪਰਿਵਾਰਾਂ ਨੂੰ ਵਿਆਪਕ ਵਿੱਦਿਅਕ ਸਹਾਇਤਾ, ਸਕਾਲਰਸ਼ਿਪਾਂ ਤੇ ਕਰੀਅਰ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਵੇਗਾ |