08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕਤਲ ਮਾਮਲੇ 'ਚ ਪੁਲਿਸ ਨੇ ਲੜਕੇ ਤੇ ਲੜਕੀ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਪੁਲਿਸ ਵਲੋਂ ਕਾਬੂ ਕੀਤਾ ਜੋੜਾ | ਤਸਵੀਰ : ਵਨੀਤ ਗੋਇਲ <br/> 04-02-2026
ਬਟਾਲਾ, 3 ਫਰਵਰੀ (ਹਰਦੇਵ ਸਿੰਘ ਸੰਧੂ)-ਬੀਤੇ 27 ਜਨਵਰੀ ਦੀ ਸ਼ਾਮ ਨੂੰ ਬਟਾਲਾ ਦੇ ਕਾਹਨੂੰਵਾਨ ਰੋਡ 'ਤੇ ਇਕ ਕਾਲੋਨੀ 'ਚ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਜੋੜੇ ਨੂੰ ਕਾਬੂ ਕਰ ਲਿਆ ਹੈ | ਇਸ ਬਾਰੇ ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ 27 ਜਨਵਰੀ ਦੀ ਸ਼ਾਮ ਕਰੀਬ 6:30 ਵਜੇ ਕਾਹਨੂੰਵਾਨ ਰੋਡ 'ਤੇ ਬਸੰਤ ਵਿਹਾਰ ਕਾਲੋਨੀ 'ਚ ਇਕ ਕਾਰ 'ਚ ਇਕ ਲੜਕੀ ਤੇ ਲੜਕਾ ਨਾਜਾਇਜ਼ ਤੌਰ 'ਤੇ ਸਵਾਰ ਸਨ ਕਿ ਉਥੇ ਰਹਿੰਦੇ ਗੋਰਖ ਨਾਥ ਪੁੱਤਰ ਰਾਜ ਕੁਮਾਰ, ਜੋ ਕਿ ਆਟੋ ਚਲਾਉਣ ਦਾ ਕੰਮ ਕਰਦਾ ਹੈ, ਨੇ ਜੋੜੇ ਨੂੰ ਇਥੇ ਖੜੇ ਹੋਣ ਦਾ ਕਾਰਨ ਪੁੱਛਿਆਂ ਤਾਂ ਅੱਗੋ ਕਾਰ ਸਵਾਰ ਲੜਕੇ ਨੇ ਝਗੜਣਾ ਸ਼ੁਰੂ ਕਰ ਦਿੱਤਾ ਤੇ ਕਾਰ 'ਚ ਪਿਆ ਬੇਸਬਾਲ ਕਥਿਤ ਤੌਰ 'ਤੇ ਉਸ 'ਤੇ ਮਾਰ ਦਿੱਤਾ | ਝਗੜੇ ਦੀ ਆਵਾਜ਼ ਸੁਣ ਕੇ ਨਜ਼ਦੀਕ ਹੀ ਗੋਰਖ ਨਾਥ ਦਾ ਘਰ ਹੋਣ ਕਰ ਕੇ ਉਸ ਦਾ ਪਿਤਾ ਮੌਕੇ 'ਤੇ ਪਹੁੰਚਿਆ, ਪਰ ਉਕਤ ਕਾਰ ਸਵਾਰ ਨੇ ਗੋਰਖ ਨਾਥ ਦੇ ਪਿਤਾ ਰਾਜ ਕੁਮਾਰ ਦੇ ਸਿਰ ਵਿਚ ਕਥਿਤ ਤੌਰ 'ਤੇ ਬੇਸਬਾਲ ਮਾਰ ਦਿੱਤਾ, ਜਿਸ ਕਾਰਨ ਰਾਜ ਕੁਮਾਰ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਡੀ.ਐਸ.ਪੀ. ਨੇ ਦੱਸਿਆ ਕਿ ਉਕਤ ਕਾਰ ਸਵਾਰ ਜੋੜਾ ਮੌਕੇ ਤੋਂ ਹੀ ਫਰਾਰ ਹੋ ਗਿਆ, ਜੋ ਕਿ ਹੁਣ ਤੱਕ ਇਹ ਅੰਨਾ ਕਤਲ ਸੀ | ਥਾਣਾ ਸਿਵਲ ਲਾਈਨ ਦੇ ਐਸ.ਐਸ.ਓ. ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਪੁਲਿਸ ਵਲੋਂ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਤਫਤੀਸ਼ ਕਰਕੇ ਉਕਤ ਕਾਰ ਸਵਾਰ ਨੂੰ ਅੰਮਿ੍ਤਸਰ ਦੇ ਗੁਜਰਪੁਰੇ ਤੋਂ ਕਾਬੂ ਕਰ ਲਿਆ | ਉਕਤ ਲੜਕੀ ਉਥੇ ਕਿਰਾਏ ਦੇ ਮਕਾਨ 'ਤੇ ਰਹਿ ਰਹੀ ਸੀ ਤੇ ਲੜਕਾ ਵੀ ਉਸ ਨਾਲ ਨਾਜਾਇਜ਼ ਤੌਰ 'ਤੇ ਰਹਿ ਰਿਹਾ ਸੀ | ਡੀ.ਐਸ.ਪੀ. ਨੇ ਅੱਗੇ ਦੱਸਿਆ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ 12ਵੀਂ ਜਮਾਤ ਦਾ ਵਿਦਾਇਗੀ ਸਮਾਗਮ <br/> ਅਗਲੀ ਖ਼ਬਰ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ
Ad Position 24