16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਜੀਠੀਆ ਦੀ ਸ਼ਾਨਦਾਰ ਵਾਪਸੀ ਨਾਲ ਆਮ ਆਦਮੀ ਪਾਰਟੀ ਦੀ ਸਿਆਸਤ ਹੋਈ ਨੰਗੀ-ਸੁਰਿੰਦਰ ਸਿੰਘ ਕੰਵਰ ਮਿੰਟੂ

Ad Position 21
No active advertisement
ਅਜੀਤ ਡੈਸਕ 05-02-2026
ਪਠਾਨਕੋਟ, 4 ਫਰਵਰੀ (ਸੰਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਦੰਦ ਖੱਟੇ ਕਰਨ ਵਾਲਾ ਬਿਕਰਮ ਸਿੰਘ ਮਜੀਠੀਆ ਸੱਚਾਈ 'ਤੇ ਫ਼ਤਿਹ ਹਾਸਲ ਕਰਦਾ ਹੋਏ ਜੇਲ੍ਹ 'ਚੋਂ ਬਾਹਰ ਆਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੋਈ ਵੀ ਕਸਰ ਨਹੀਂ ਛੱਡੀ, ਅਫ਼ਸਰਾਂ ਦੀਆਂ ਬਦਲੀਆਂ, ਝੂਠੇ ਦਾਅਵੇ, ਅਦਾਲਤਾਂ 'ਚ ਮਨਘੜਤ ਕਹਾਣੀਆਂ ਹਰ ਹੱਥਕੰਡਾ ਅਪਣਾਇਆ ਗਿਆ ਤੇ ਕਿਹਾ ਗਿਆ ਕਿ ਮਜੀਠੀਆ ਕੋਲ 1000 ਏਕੜ ਜ਼ਮੀਨ ਹੈ, ਕਈ ਕਰੋੜਾਂ ਦੀਆਂ ਕੰਪਨੀਆਂ ਹਨ, ਪਰ ਸੁਪਰੀਮ ਕੋਰਟ ਅੱਗੇ ਪੰਜਾਬ ਸਰਕਾਰ ਇਕ ਵੀ ਪੱਕਾ ਸਬੂਤ ਪੇਸ਼ ਨਾ ਕਰ ਸਕੀ | ਨਤੀਜਾ ਇਹ ਨਿਕਲਿਆ ਕਿ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਝੂਠ ਤੇ ਰਾਜਨੀਤਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ | ਅੱਜ ਹਰੇਕ ਅਕਾਲੀ ਵਰਕਰ ਦੇ ਦਿਲ 'ਚ ਖ਼ੁਸ਼ੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਤੇ ਆਗੂਆਂ ਦੇ ਸੁਪਨਿਆਂ 'ਚ ਵੀ ਹੁਣ ਬਿਕਰਮ ਸਿੰਘ ਮਜੀਠੀਆ ਹੀ ਆਵੇਗਾ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਅਤੇ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਬੀਮਾ ਯੋਜਨਾ ਤਹਿਤ ਆਦਰਸ਼ ਨਗਰ ਵਿਖੇ ਸਿਹਤ ਬੀਮਾ ਕਾਰਡ ਬਣਾਏ ਅਗਲੀ ਖ਼ਬਰ ਵਿਕਾਸ ਦੀ ਦਿਸ਼ਾ 'ਚ ਮਜ਼ਬੂਤ ਕਦਮ ਹੈ ਬਜਟ-ਡਾ. ਰਕੇਸ਼ ਸੈਣੀ
Ad Position 24