ਸ਼ਾਹਪੁਰ ਕੰਢੀ, 4 ਫਰਵਰੀ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਪਰਿਵਾਰਕ ਮੈਂਬਰ ਨੰੂ 10 ਲੱਖ ਰੁਪਏ ਦੀਆਂ ਡਾਕਟਰੀ ਸਹੂਲਤਾਂ ਦੇਣ ਦੇ ਮੰਤਵ ਨਾਲ ਮੁੱਖ ਮੰਤਰੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਪਿੰਡ ਆਦਰਸ਼ ਨਗਰ ਵਿਖੇ ਸਰਪੰਚ ਸਿਕੰਦਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਸਰਕਾਰ ਵਲੋਂ ਚਲਾਈ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਹਰੇਕ ਨਾਗਰਿਕ ਨੰੂ ਸਿਹਤ ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਅੰਕੁਰ ਸੋਹਲ, ਲੱਕੀ ਪਠਾਨੀਆ, ਦਿਨੇਸ਼ ਸ਼ਰਮਾ, ਵਿਪਨ ਕੁਮਾਰ, ਮੈਂਬਰ ਪੰਚਾਇਤ ਰਾਜ ਕੁਮਾਰ, ਮੈਂਬਰ ਰੋਹਿਨ ਪਡਵਾਲ, ਮੈਂਬਰ ਸਵਿਤਾ ਧਾਮ, ਹਰੀ ਸਿੰਘ ਪੁਰੇਵਾਲ, ਵਿਜੇ ਕੁਮਾਰ, ਬੋਧਰਾਜ, ਜਤਿੰਦਰ ਕੁਮਾਰ, ਸੰਜੀਵ ਬੌਬੀ, ਕਮਲੇਸ਼, ਕਰਨੈਲ ਸਿੰਘ ਆਦਿ ਹਾਜ਼ਰ ਸਨ |