ਤਾਰਾਗੜ੍ਹ, 4 ਫਰਵਰੀ (ਸੋਹਨ ਲਾਲ)-ਹਲਕਾ ਭੋਆ ਅਧੀਨ ਪੈਂਦੀ ਦਾਣਾ ਮੰਡੀ ਤਾਰਾਗੜ੍ਹ ਵਿਚ 5 ਫਰਵਰੀ ਨੂੰ ਮਨਰੇਗਾ ਬਚਾਓ ਅਭਿਆਨ ਤਹਿਤ ਇਕ ਇਤਿਹਾਸਕ ਰੈਲੀ ਦੇ ਆਯੋਜਨ ਸਬੰਧੀ ਬਲਾਕ ਪ੍ਰਧਾਨ ਹਰਸ਼ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਹਾਜ਼ਰ ਹੋਏ | ਮੀਟਿੰਗ ਦੌਰਾਨ ਕਾਰਕੁਨਾਂ ਨਾਲ ਰੈਲੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਸਮੀਖਿਆ ਕੀਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ 5 ਫਰਵਰੀ ਨੂੰ ਦਾਣਾ ਮੰਡੀ ਤਾਰਾਗੜ੍ਹ ਵਿਚ ਪ੍ਰਦੇਸ਼ ਕਾਂਗਰਸ ਵਲੋਂ ਇਕ ਇਤਿਹਾਸਕ ਰੈਲੀ ਕੀਤੀ ਜਾ ਰਹੀ ਹੈ | ਜਿਸ 'ਚ ਪ੍ਰਦੇਸ਼ ਪ੍ਰਭਾਰੀ ਭੂਪੇਸ਼ ਬਘੇਲ, ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਦੇ ਸਹ-ਪ੍ਰਭਾਰੀ ਸੂਰਜ ਠਾਕੁਰ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਦੀਨਾਨਗਰ ਤੋਂ ਵਿਧਾਇਕਾ ਅਰੁਣ ਚੌਧਰੀ ਸਮੇਤ ਕਾਂਗਰਸ ਪਾਰਟੀ ਹਾਈਕਮਾਨ ਦੇ ਦਿਗਜ ਨੇਤਾ ਰੈਲੀ 'ਚ ਸ਼ਾਮਿਲ ਹੋਣਗੇ | ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਰੈਲੀ ਵਿਚ ਪਹੁੰਚ ਕੇ ਪਾਰਟੀ ਹਾਈਕਮਾਨ ਦੇ ਨੇਤਾਵਾਂ ਦੇ ਵਿਚਾਰ ਸੁਣਨ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਪਾਰਟੀ ਦੀ ਰਣਨੀਤੀ 'ਤੇ ਵੀ ਚਰਚਾ ਸੁਣਨ | ਇਸ ਮੌਕੇ ਚੇਅਰਮੈਨ ਲਖਵੀਰ ਸਿੰਘ ਲੱਕੀ, ਸਾਬਕਾ ਚੇਅਰਮੈਨ ਤਰਸੇਮ ਰਤੜਵਾਂ, ਸਾਬਕਾ ਬਲਾਕ ਪ੍ਰਧਾਨ ਸਤਿੰਦਰ ਸਿੰਘ ਪਿੰਕਾ, ਸਰਪੰਚ ਸੁਮਿਤ ਠਾਕੁਰ, ਰਵੀ ਭੂਸ਼ਨ ਥਾਪਰ, ਅੰਕਿਤ ਠਾਕੁਰ, ਜਗਮੋਹਨ ਸਿੰਘ ਡਿੰਪੀ, ਸੁਭਾਸ਼ ਚੰਦਰ, ਬਲਵਿੰਦਰ ਸਿੰਘ ਢਿੱਲੋਂ, ਬਹਾਦਰ ਸਿੰਘ, ਸਤੀਸ਼ ਕੁਮਾਰ ਠਾਕੁਰਪੁਰ, ਗੋਰਾ ਸੈਣੀ, ਚੰਦਰ ਆਸ਼ੂ ਫ਼ੌਜੀ, ਅਰੁਣ ਬਾਰਠ ਆਦਿ ਹਾਜ਼ਰ ਸਨ |