16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ੍ਰੀਮਤੀ ਰਮਾ ਚੋਪੜਾ ਕਾਲਜ ਦੇ ਵਿਦਿਆਰਥੀਆਂ ਨੇ ਰਚਨਾਤਮਿਕ ਲੇਖਣੀ 'ਚ ਪੁਰਸਕਾਰ ਜਿੱਤੇ

Ad Position 21
No active advertisement
ਅਜੀਤ ਡੈਸਕ 05-02-2026
ਪਠਾਨਕੋਟ, 4 ਫਰਵਰੀ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦੇ ਵਿਦਿਆਰਥੀਆਂ ਨੇ ਭਾਰਤ ਰਤਨ ਮਹਿਮਾਨਾਂ ਪੰਡਿਤ ਮਦਨ ਮੋਹਨ ਮਾਲਵੀਆ ਦੀ ਯਾਦ 'ਚ ਆਯੋਜਿਤ ਮਾਲਵੀਆ ਰਚਨਾ ਮੁਕਾਬਲੇ ਵਿਚ ਹਿੱਸਾ ਲਿਆ | ਇਹ ਮੁਕਾਬਲਾ ਸ੍ਰੀ ਸਨਾਤਨ ਧਰਮ ਸਿੱਖਿਆ ਸਮਿਤੀ ਚੰਡੀਗੜ੍ਹ ਦੁਆਰਾ ਆਯੋਜਿਤ ਕੀਤਾ ਗਿਆ ਸੀ | ਇਹ ਮੁਕਾਬਲਾ ਸਵੈ-ਰਚਿਤ ਕਵਿਤਾ, ਕਹਾਣੀਆਂ, ਲੇਖ ਤੇ ਪੱਤਰ ਲਿਖਣ 'ਤੇ ਕੇਂਦਿ੍ਤ ਸੀ | ਮੁਕਾਬਲੇ ਵਿਚ ਬੀ.ਏ. ਦੇ ਦੂਜੇ ਸਮੈਸਟਰ ਦੀ ਉਰਵਸ਼ੀ, ਬੀ.ਏ. ਦੇ ਚੌਥੇ ਸਮੈਸਟਰ ਦੀ ਜੈਸਮੀਨ ਤੇ ਬੀ.ਏ. ਦੇ ਛੇਵੇਂ ਸਮੈਸਟਰ ਦੀ ਅਨੰਨਿਆ ਨੇ ਵੱਖ-ਵੱਖ ਵਿਸ਼ਿਆਂ 'ਚ ਹਿੱਸਾ ਲਿਆ ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਕਿਹਾ ਕਿ ਅਜਿਹੇ ਸਾਹਿਤਕ ਮੁਕਾਬਲੇ ਵਿਦਿਆਰਥੀਆਂ ਦੀ ਕਲਪਨਾ ਸ਼ਕਤੀ ਨੂੰ ਵਧਾਉਂਦੇ ਹਨ ਤੇ ਭਾਸ਼ਾ 'ਤੇ ਉਨ੍ਹਾਂ ਦੀ ਪਕੜ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਵੀ ਕਰਦੇ ਹਨ | ਕਾਲਜ ਦੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਹਿੰਦੀ ਤੇ ਪੰਜਾਬੀ ਵਿਭਾਗਾਂ ਦੇ ਵਿਭਾਗ ਮੁਖੀਆਂ, ਪ੍ਰੋਫੈਸਰ ਰਿੰਕੀ ਬਾਲਾ, ਪ੍ਰੋਫੈਸਰ ਹੇਮਾ ਤੇ ਪ੍ਰੋਫੈਸਰ ਈਸ਼ਾ ਦੇ ਮਾਰਗ ਦਰਸ਼ਨ ਦੀ ਸ਼ਲਾਘਾ ਕੀਤੀ | ਇਸ ਮੌਕੇ ਗੁਰਮੀਤ ਕੌਰ, ਪ੍ਰੋਫੈਸਰ ਪਿ੍ਯੰਕਾ ਮਹਾਜਨ, ਪ੍ਰੋਫੈਸਰ ਰੀਤੀ ਮਹਾਜਨ ਅਤੇ ਪ੍ਰੋਫੈਸਰ ਸੋਨਾਲੀ ਮਹਾਜਨ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉੱਤਰੀ ਮੰਡਲ ਪਠਾਨਕੋਟ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਤਾਰਾਗੜ੍ਹ ਦਾਣਾ ਮੰਡੀ 'ਚ ਮਨਰੇਗਾ ਬਚਾਓ ਸੰਘਰਸ਼ ਦੀ ਇਤਿਹਾਸਕ ਰੈਲੀ ਅੱਜ
Ad Position 24