16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਦੇ ਆਗੂਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-02-2026
ਧਾਰੀਵਾਲ, 4 ਫਰਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕ ਭੱਠਾ ਮੁਹੱਲਾ ਫੱਜੂਪੁਰ ਵਿਖੇ ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਦੀ ਮੀਟਿੰਗ ਹੋਈੇ, ਜਿਸ 'ਚ 'ਆਪ' ਐੱਸ.ਸੀ. ਵਿੰਗ ਦੇ ਨਵ-ਨਿਯੁਕਤ ਬਲਾਕ ਪ੍ਰਧਾਨ ਗੁਰਬਚਨ ਸਿੰਘ ਸੇਵਾਮੁਕਤ ਜ਼ਿਲ੍ਹੇਦਾਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਤੇ ਲੋਕ ਸਹੂਲਤਾਂ ਦੀ ਸ਼ਲਾਘਾ ਕੀਤੀ | ਐੱਸ.ਸੀ. ਵਿੰਗ ਬਲਾਕ ਪ੍ਰਧਾਨ ਗਰਬਚਨ ਸਿੰਘ ਰਿਟਾ. ਜ਼ਿਲ੍ਹੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਵਾਅਦਾ ਕੀਤਾ ਸੀ ਕਿ ਮਹਿੰਦਰ ਭਗਤ ਨੂੰ ਜਿੱਤਣ 'ਤੇ ਮੰਤਰੀ ਬਣਾਵਾਂਗਾ ਤੇ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾ ਕੇ ਐੱਸ.ਸੀ. ਭਾਈਚਾਰੇ ਨੂੰ ਮਾਣ ਬਖਸਿਆ | ਇਸ ਮੌਕੇ ਪਿੰਡ ਫੱਜੂਪੁਰ ਵਾਸੀਆਂ ਵਲੋਂ ਨਵ-ਨਿਯੁਕਤ ਬਲਾਕ ਪ੍ਰਧਾਨ ਗੁਰਬਚਨ ਸਿੰਘ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਨੰਬਰਦਾਰ ਕੀਮਤੀ ਲਾਲ ਭਗਤ, ਸੋਮ ਨਾਥ, ਮਾਸਟਰ ਸੋਮ ਨਾਥ, ਰਾਜ ਕੁਮਾਰ, ਯਸ਼ਪਾਲ ਭਗਤ, ਸੁਭਾਸ਼ ਭਗਤ, ਮੱਖਣ ਸਿੰਘ ਮੈਂਬਰ ਪੰਚਾਇਤ, ਮੋਹਤਬਰ ਗੁਰਮੀਤ ਸਿੰਘ ਅਹਿਮਦਾਬਾਦ, ਨੰਬਰਦਾਰ ਮੁਹਿੰਦਰਪਾਲ, ਬਲਵਿੰਦਰ ਪਾਲ ਭਗਤ, ਹਰੀ ਰਾਮ, ਸਾਂਈ ਦਾਸ, ਪੇ੍ਰਮ ਸਿੰਘ ਨੰਬਰਦਾਰ, ਪ੍ਰੇਮ ਪਾਲ ਪੰਮਾ, ਮਨੋਹਰ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੰਭ ਏਰੀਏ 'ਚ ਸੇਮ ਸਮੱਸਿਆ ਕਾਰਨ ਕਿਸਾਨਾਂ ਨੂੰ ਖੇਤਾਂ 'ਚੋਂ ਕਮਾਦ ਕੱਢਣਾ ਹੋਇਆ ਅÏਖਾ ਅਗਲੀ ਖ਼ਬਰ ਸੜਕਾਂ 'ਤੇ ਸਰਵੇ ਦੇ ਲੱਗੇ ਪੀਲੇ ਤੇ ਲਾਲ ਰੰਗ ਦੇ ਨਿਸ਼ਾਨਾਂ ਕਾਰਨ ਕਿਸਾਨਾਂ 'ਚ ਸਹਿਮ ਦਾ ਮਾਹੌਲ
Ad Position 24