16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪਿੰਡ ਕੰਡੀਲਾ 'ਚ 2 ਰੋਜ਼ਾ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 05-02-2026
ਊਧਨਵਾਲ, 4 ਫਰਵਰੀ (ਪਰਗਟ ਸਿੰਘ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਐਨ.ਆਰ.ਆਈ. ਵੀਰਾਂ ਤੇ ਸਮੁੱਚੇ ਪਿੰਡ ਦੇ ਸਹਿਯੋਗ ਨਾਲ 2 ਰੋਜ਼ਾ ਤੀਸਰਾ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਉਲੰਪੀਅਨ ਅਜੀਤ ਸਿੰਘ ਭੁੱਲਰ ਯਾਦਗਾਰੀ ਸਟੇਡੀਅਮ ਪਿੰਡ ਕੰਡੀਲਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਖੇਡ ਟੂਰਨਾਮੈਂਟ ਦਾ ਉਦਘਾਟਨ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰੰਥੀ ਸਭਾ ਪੰਜਾਬ ਭਾਰਤ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਧਨੋਆ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਲਖਬੀਰ ਸਿੰਘ, ਸੁਰਜੀਤ ਸਿੰਘ ਨੇ ਅਰਦਾਸ ਕਰਨ ਉਪਰੰਤ ਖੇਡਾਂ ਸ਼ੁਰੂ ਕਰਵਾਈਆਂ | ਇਸ ਟੂਰਨਾਮੈਂਟ ਵਿਚ ਕੁੱਲ ਵੱਖ-ਵੱਖ ਖੇਡਾਂ ਨਾਲ ਸਬੰਧਤ 16 ਟੀਮਾਂ ਨੇ ਭਾਗ ਲਿਆ | ਲੜਕੀਆਂ ਦੀਆਂ ਦੌੜਾਂ 'ਚ ਆਂਚਲਪ੍ਰੀਤ ਕੌਰ ਨੇ ਪਹਿਲਾ, ਗੁਰਜੋਤ ਕੌਰ ਨੇ ਦੂਜਾ, ਪਲਕਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ, ਜਿਸ 'ਚ ਫੁੱਟਬਾਲ ਫਾਈਨਲ 'ਚ ਕੰਡੀਲਾ ਪਹਿਲੇ ਸਥਾਨ 'ਤੇ ਲੱਧਾ ਮੁੰਡਾ ਦੂਜੇ, ਕਬੱਡੀ 60 ਕਿਲੋ ਵਿਚੋਂ ਕੰਡੀਲਾ ਪਹਿਲੇ ਅਤੇ ਕਾਜ਼ਮਪੁਰ ਦੁਜੇ ਸਥਾਨ 'ਤੇ, ਕਬੱਡੀ ਓਪਨ ਦਾ ਸ਼ੋਅ ਮੈਚ ਸੰਤ ਬਾਬਾ ਹਜ਼ਾਰਾ ਸਿੰਘ ਕਲੱਬ ਬੋਪਾਰਾਏ ਤੇ ਭੰਬੋਈ ਦੀਆਂ ਟੀਮਾਂ ਦਰਮਿਆਨ ਹੋਇਆ, ਜਿਸ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਲੱਬ ਬੋਪਾਰਾਏ ਨੇ ਪਹਿਲਾ ਤੇ ਭੰਬੋਈ ਨੇ ਦੂਸਰਾ ਸਥਾਨ ਹਾਸਲ ਕੀਤਾ | ਅਖਰੀਲੇ ਦਿਨ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਤੇ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਤਜਿੰਦਰ ਸਿੰਘ ਬੱਬੂ, ਸੂਬੇਦਾਰ ਖਜ਼ਾਨ ਸਿੰਘ ਗਿੱਲ, ਮਾਸਟਰ ਸੰਤੋਖ ਸਿੰਘ ਕਾਜ਼ਮਪੁਰ ਨੇ ਟੂਰਨਾਮੈਂਟ 'ਚ ਆਏ ਮਹਿਮਾਨਾਂ ਤੇ ਇਸੇ ਪਿੰਡ ਦੇ ਜੰਮਪਲ ਇੰਟਰਨੈਸ਼ਨਲ ਫੱੁਟਬਾਲ ਖਿਡਾਰੀ ਯੁਵਰਾਜ ਸਿੰਘ ਗਿੱਲ ਇੰਟਰਨੈਸ਼ਨਲ ਐੱਮ.ਆਰ. ਫੁੱਟਬਾਲ ਕਲੱਬ ਹਰਿਆਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਤਜਿੰਦਰ ਸਿੰਘ ਬੱਬੂ, ਸੰਮਤੀ ਮੈਂਬਰ ਦਿਲਬਾਗ ਸਿੰਘ, ਸੂਬੇਦਾਰ ਖਜ਼ਾਨ ਸਿੰਘ ਗਿੱਲ, ਕੁਲਤਾਰ ਸਿੰਘ, ਮਨਪ੍ਰੀਤ ਸਿੰਘ ਗਿੱਲ ਪੋ੍ਰਫ਼ੈਸਰ ਗੁਰੂ ਨਾਨਕ ਕਾਲਜ, ਗੁਰਬਾਜ ਸਿੰਘ, ਬਲਦੇਵ ਸਿੰਘ, ਸਤਿੰਦਰ ਸਿੰਘ ਖਾਲਸਾ, ਸੁਰਜੀਤ ਸਿੰਘ, ਕਿਸ਼ਨ ਸਿੰਘ ਮੁਕੇਰੀਆਂ, ਸਿਕੰਦਰ ਸਿੰਘ ਖਾਲਸਾ ਚੇਅਰਮੈਨ ਤਰਨਾ ਦਲ, ਸਾ. ਸਰਪੰਚ ਕੁਲਵੰਤ ਸਿੰਘ ਲੱਧਾ ਮੁੰਡਾ, ਮਾਸਟਰ ਸੰਤੋਖ ਸਿੰਘ ਕਾਜ਼ਮਪੁਰ, ਕੋਚ ਪਰਮਜੀਤ ਸਿੰਘ ਗਿੱਲ, ਗੋਪੀ ਗਿੱਲ, ਪ੍ਰਸਿੱਧ ਕੁਮੈਂਟਰ ਤਾਰਾ ਹਮਜਾ (ਮਜੀਠਾ), ਕੁਮੈਂਟਰ ਰਵੀ ਬੱਲਪੁਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਹਸਪਤਾਲ ਘੁਮਾਣ ਵਿਖੇ ਜਨਾਨਾਂ ਰੋਗਾਂ ਦਾ ਮੁਫ਼ਤ ਜਾਂਚ ਕੈਂਪ 7 ਤੋਂ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਘਣੀਏ-ਕੇ-ਬਾਂਗਰ 'ਚ ਧਾਰਮਿਕ ਸਮਾਗਮ
Ad Position 24