16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਕਾਲ ਹਸਪਤਾਲ ਘੁਮਾਣ ਵਿਖੇ ਜਨਾਨਾਂ ਰੋਗਾਂ ਦਾ ਮੁਫ਼ਤ ਜਾਂਚ ਕੈਂਪ 7 ਤੋਂ

Ad Position 21
No active advertisement
ਅਜੀਤ ਡੈਸਕ 05-02-2026
ਘੁਮਾਣ, 4 ਫਰਵਰੀ (ਬੰਮਰਾਹ)-ਅਕਾਲ ਹਸਪਤਾਲ ਰਈਆ ਵਾਲਿਆਂ ਵਲੋਂ ਘੁਮਾਣ ਵਿਖੇ ਹਸਪਤਾਲ ਖੋਲਣ ਤੋਂ ਬਾਅਦ ਜਿੱਥੇ ਹਰ ਬਿਮਾਰੀ ਦੇ ਇਲਾਜ ਲਈ ਵੱਖ-ਵੱਖ ਮਾਹਰ ਡਾਕਟਰ ਹਸਪਤਾਲ ਵਿਚ ਇਲਾਜ ਲਈ ਹਰ ਰੋਜ਼ ਉਪਲਬਧ ਹੁੰਦੇ ਹਨ | ਉੱਥੇ ਨਾਲ ਹੀ ਜਨਾਨਾ ਰੋਗਾਂ ਦੇ ਮਾਹਰ ਡਾਕਟਰ ਹਫ਼ਤੇ ਦੇ ਸਾਰੇ ਦਿਨ ਤੇ 24 ਘੰਟੇ ਹਸਪਤਾਲ ਵਿਚ ਉਪਲਬਧ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ | ਅÏਰਤਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅÏਰਤਾਂ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪਸ 7 ਫਰਵਰੀ ਤੋਂ 15 ਫਰਵਰੀ ਤੱਕ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦੇ ਡਾ. ਅਮਨਜੋਤ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਹੀ ਜਨਾਨਾ ਰੋਗਾਂ ਦੇ ਮਾਹਰ ਡਾਕਟਰ ਨਵਦੀਪ ਕੌਰ ਐੱਮ.ਬੀ.ਬੀ.ਐੱਸ., ਐੱਮ.ਡੀ. ਅਤੇ ਡਾਕਟਰ ਨਿਰਮਲਜੀਤ ਕੌਰ ਐੱਮ.ਡੀ. ਅÏਰਤਾਂ ਦੇ ਰੋਗਾਂ ਦੇ ਇਲਾਜ ਲਈ ਹਰ ਵੇਲੇ ਹਾਜ਼ਰ ਹੋਣਗੇ | ਉਨ੍ਹਾਂ ਕਿਹਾ ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਜਾਂਚ ਕੈਂਪ ਦੌਰਾਨ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ, ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਈ.ਸੀ.ਜੀ. ਹੀਮੋਗਲੋਬਿਨ ਦੀ ਜਾਂਚ, ਵਜ਼ਨ ਚੈੱਕ ਅਪ ਅਤੇ ਗਰਭਵਤੀ ਮਹਿਲਾਵਾਂ ਦੀ ਜਾਂਚ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਆਰੇ ਵਾਲਿਆਂ ਦੇ ਦਿਹਾਂਤ 'ਤੇ ਚੇਅ. ਖੁਸ਼ਹਾਲਪੁਰ, ਵਿਧਾਇਕ ਰੰਧਾਵਾ, ਅਗਵਾਨ ਸਮੇਤ ਮੁਹਤਬਰਾਂ ਵਲੋਂ ਦੁੱਖ... ਅਗਲੀ ਖ਼ਬਰ ਪਿੰਡ ਕੰਡੀਲਾ 'ਚ 2 ਰੋਜ਼ਾ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24