ਧਾਰੀਵਾਲ, 5 ਫਰਵਰੀ (ਜੇਮਸ ਨਾਹਰ)-ਬੀ.ਪੀ.ਈ.ਓ. ਦਫਤਰ ਧਾਰੀਵਾਲ-2 ਤੋਂ ਐੱਸ.ਐੱਲ.ਏ. ਵਜੋਂ ਪਦਉੱਨਤ ਹੋਏ ਰਮੇਸ਼ ਕੁਮਾਰ ਭਗਤ ਫੱਜੂਪੁਰ ਅੱਜ ਸ.ਸ.ਸ.ਸ. ਭੁੰਬਲੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਨਿਯੁਕਤ ਹੋਣ 'ਤੇ ਉਨ੍ਹਾਂ ਦਾ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਨਵ-ਨਿਯੁਕਤ ਰਮੇਸ਼ ਕੁਮਾਰ ਫੱਜੂਪੁਰ ਨੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਭੁੰਬਲੀ ਵਿਖੇ ਹਾਜ਼ਰ ਹੋਏ ਜ਼ਿਲ੍ਹਾ ਪ੍ਰਧਾਨ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਗੁਰਦਾਸਪੁਰ ਮਾਸਟਰ ਰਛਪਾਲ ਸਿੰਘ ਭੁੰਬਲੀ ਨੇ ਦੱਸਿਆ ਕਿ ਰਮੇਸ਼ ਕੁਮਾਰ ਆਪਣੀ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਜਾਣੇ ਜਾਂਦੇ ਹਨ | ਉਨ੍ਹਾਂ ਨੂੰ ਹਾਜ਼ਰ ਕਰਵਾਉਣ ਸਮੇਂ ਉਨ੍ਹਾਂ ਨਾਲ ਸੁਰੇਸ਼ ਸ਼ਰਮਾ ਕਾਰਜਕਾਰੀ ਪਿ੍ੰਸੀਪਲ ਭੁੰਬਲੀ, ਕਮਲ ਕੁਮਾਰ ਲੈਕਚਰਾਰ ਭੁੰਬਲੀ, ਜਤਿੰਦਰ ਕੁਮਾਰ ਕਲਰਕ, ਨੀਰਜ ਕੁਮਾਰ ਹੈੱਡਮਾਸਟਰ ਗੋਧਰਪੁਰ, ਭਾਰਤ ਰਤਨ ਬੀਪੀਈਓ ਧਾਰੀਵਾਲ-2, ਅਸ਼ਵਨੀ ਕੁਮਾਰ ਫੱਜੂਪੁਰ ਜ਼ਿਲ੍ਹਾ ਪ੍ਰਧਾਨ ਈ.ਟੀ.ਯੂ., ਪ੍ਰਭਜੋਤ ਸਿੰਘ ਦੂਲਾਨੰਗਲ, ਅਮਨਦੀਪ ਸਿੰਘ ਵਡਾਲਾ ਗ੍ਰੰਥੀਆਂ, ਸੁਖਵਿੰਦਰ ਪਾਲ ਸੀਐਚਟੀ, ਹਰਪਾਲ ਸਿੰਘ ਸੀਐਚਟੀ, ਗੁਰਨਾਮ ਸਿੰਘ ਸੀਐਚਟੀ ਡਡਵਾਂ, ਪ੍ਰਭਜੋਤ ਸਿੰਘ ਐਚਟੀ ਬਾਂਗੋਵਾਣੀ, ਜਤਿੰਦਰ ਕੁਮਾਰ ਕਲਰਕ ਭੁੰਬਲੀ, ਸਤਨਾਮ ਸਿੰਘ, ਵਿਕਾਸ ਖੋਖਰ, ਸੋਨੀਆ ਮੈਨੇਜਰ ਮਿਡ ਡੇ ਮੀਲ ਧਾਰੀਵਾਲ ਆਦਿ ਹੋਰ ਸਮੂਹ ਸਟਾਫ ਮੈਂਬਰ ਹਾਂਜ਼ਰ ਸਨ |