23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦਾ ਹੋਇਆ ਜ਼ਿਲ੍ਹਾ ਇਜਲਾਸ

Ad Position 21
No active advertisement
ਅਜੀਤ ਡੈਸਕ 06-02-2026
ਬਟਾਲਾ, 5 ਫਰਵਰੀ (ਸਤਿੰਦਰ ਸਿੰਘ)-ਅੱਜ ਫੈਜ਼ਪੁਰਾ ਰੋਡ ਲਿਬਰੇਸ਼ਨ ਦਫਤਰ ਵਿਖੇ ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦਾ ਜ਼ਿਲ੍ਹਾ ਇਜਲਾਸ ਹੀਰਾ ਧਰਮਕੋਟ, ਸੋਬੀ ਲੇਹਲ, ਸਾਬੀ ਗੁਰਦਾਸਨੰਗਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਮਸੀਹ ਸੋਨਾ, ਫੂਲ ਚੰਦ, ਗੁਲਜਾਰ ਸਿੰਘ ਭੁੰਬਲੀ ਅਤੇ ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਇਜਲਾਸ ਵਿਚ ਸ਼ਾਮਿਲ ਹੋਏ ਡੈਲੀਗੇਟਾਂ ਨੂੰ 12 ਫਰਵਰੀ ਦੀ ਭਾਰਤ ਪੱਧਰ ਦੀ ਹੋ ਰਹੀ ਹੜ੍ਹਤਾਲ ਨੂੰ ਸਫਲ ਬਣਾਉਣ ਲਈ ਵੱਡੇ ਪੱਧਰ 'ਤੇ ਤਿਆਰੀ ਕਰਨ ਦਾ ਸੱਦਾ ਦਿੱਤਾ, ਜਿਸ ਹੜ੍ਹਤਾਲ ਵਿਚ ਮੋਦੀ ਸਰਕਾਰ ਵਲੋ 44 ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਬਦਲਣ ਦਾ ਵਿਰੋਧ ਕੀਤਾ ਜਾਵੇਗਾ, ਇਹ ਵੀ ਵਿਰੋਧ ਕੀਤਾ ਜਾਵੇਗਾ ਕਿ 150 ਸਾਲ ਪਹਿਲਾਂ ਦੁਨੀਆਂ ਭਰ ਦੇ ਮਜ਼ਦੂਰਾਂ ਨੇ ਜੋ 8 ਘੰਟੇ ਦੀ ਦਿਹਾੜੀ ਨਿਸ਼ਚਿਤ ਕਰਵਾਈ ਸੀ, ਉਸ ਨੂੰ ਮੋਦੀ ਸਰਕਾਰ ਨੇ 12 ਘੰਟੇ ਦੀ ਦਿਹਾੜੀ ਵਿਚ ਬਦਲ ਦਿੱਤਾ ਹੈ, ਇਹ ਵੀ ਮੁੱਦਾ ਉਠਾਇਆ ਜਾਵੇਗਾ | ਅੱਜ ਦੇ ਇਜਲਾਸ ਵਿਚ ਮੋਦੀ ਸਰਕਾਰ ਵਲੋਂ ਯੂਰਪੀ ਯੂਨੀਅਨ ਅਤੇ ਖਾਸ ਕਰ ਅਮਰੀਕਾ ਨਾਲ ਕੀਤੇ ਵਪਾਰਿਕ ਸਮਝੌਤਿਆਂ ਨੂੰ ਗੁਲਾਮੀ ਵਾਲੇ ਸਮਝੌਤੇ ਦੱਸਦਿਆ ਹੈਰਾਨੀ ਪ੍ਰਗਟ ਕੀਤੀ ਗਈ ਕਿ ਭਾਰਤ ਦੀਆਂ ਵਸਤਾਂ ਉੱਪਰ ਅਮਰੀਕਾ 18 ਫ਼ੀਸਦੀ ਕਰ ਲਗਾਏਗਾ, ਜਦੋਂ ਕਿ ਅਮਰੀਕਾ ਦੀਆਂ ਭਾਰਤ ਵਿਚ ਆਉਣ ਵਾਲੀਆਂ ਵਸਤੂਆਂ ਉੱਪਰ 0 ਫ਼ੀਸਦੀ ਕਰ ਹੋਵੇਗਾ, ਜਿਸ ਦਾ ਨਤੀਜਾ ਹੈ ਕਿ ਪੰਜਾਬ ਅਤੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੇ ਕਿੱਤੇ ਤੋਂ ਉਜਾੜ ਦਿੱਤਾ ਜਾਵੇਗਾ ਅਤੇ ਭਾਰਤ ਅਮਰੀਕੀ ਤੇ ਯੂਰਪੀ ਦੇਸ਼ਾਂ ਦੀਆਂ ਵਸਤਾਂ ਦੀ ਮੰਡੀ ਬਣ ਜਾਵੇਗਾ | ਇਜਲਾਸ ਵਿਚ ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਸਮੇ ਜੋਗਿੰਦਰਪਾਲ ਲੇਹਲ, ਹਰਜਿੰਦਰ ਪਿੰਟਾ, ਸੁਖਦੇਵ ਬਿੱਟਾ, ਬਸੀਰ ਗਿੱਲ, ਰਾਜੂ ਬਟਾਲਾ, ਬਚਨ ਬੋਪਾਰਾਏ ਅਤੇ ਬੰਟੀ ਰੋੜਾ ਪਿੰਡੀ ਸ਼ਾਮਲ ਸਨ | ਇਸ ਸਮੇੀ 13 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਦਾ ਪ੍ਰਧਾਨ ਪ੍ਰੇਮ ਮਸੀਹ ਸੋਨਾ, ਸਕੱਤਰ ਫੂਲ ਚੰਦ ਅਤੇ ਪ੍ਰਚਾਰ ਸਕੱਤਰ ਸੁਖਦੇਵ ਬਿੱਟਾ ਨੂੰ ਚੁਣਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਲ.ਏ. ਵਜੋਂ ਪਦਉੱਨਤ ਹੋਏ ਰਮੇਸ਼ ਕੁਮਾਰ ਭਗਤ ਫੱਜੂਪੁਰ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਬਾਹੀਆਂ ਦੀ ਅਗਵਾਈ ਹੇਠ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ
Ad Position 24