ਬਟਾਲਾ, 5 ਫਰਵਰੀ (ਸਤਿੰਦਰ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਵਲੋਂ ਆਪਣੀ ਟੀਮ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਦੱਸਿਆ ਕਿ ਬੜੀ ਸ਼ਰਮਨਾਕ ਘਟਨਾ ਹੋਈ ਹੈ, ਜੋ ਦੇਸ ਦੀ ਸੰਸਦ ਵਿਚ ਕੇਂਦਰੀ ਮੰਤਰੀ ਸ: ਰਵਨੀਤ ਸਿੰਘ ਬਿੱਟੂ ਉਥੋਂ ਲੰਘ ਰਹੇ ਸਨ ਤਾਂ ਸ੍ਰੀ ਰਾਹੁਲ ਗਾਂਧੀ ਵਲੋਂ ਸਿਸਟਾਚਾਰ ਨੂੰ ਭੁੱਲ ਕੇ ਬਹੁਤ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ | ਸ: ਵਾਲੀਆ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਲ-ਨਾਲ ਸ੍ਰੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੀ ਅਗਵਾਈ ਵੀ ਕਰਦੇ ਹਨ, ਉਨ੍ਹਾਂ ਵਲੋਂ ਇਕ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਪ੍ਰਤੀ ਜੋ ਸ਼ਬਦਾਵਾਲੀ ਵਰਤੀ ਗਈ ਹੈ, ਉਸ ਦੀ ਅਸੀਂ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸ੍ਰੀ ਰਾਹੁਲ ਗਾਂਧੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਇਤਿਹਾਸ ਰਿਹਾ ਹੈ ਕਿ ਉਸ ਨੇ ਸਿੱਖਾਂ ਉਪਰ ਹਮੇਸ਼ਾ ਅੱਤਿਆਚਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਮਾੜੀ ਸੋਚ ਹੀ ਹੈ ਕਿ ਉਹ ਰਵਨੀਤ ਬਿੱਟੂ ਵਰਗੇ ਵੱਡੇ ਲੀਡਰ ਪ੍ਰਤੀ ਅਜਿਹੀ ਮਾੜੀ ਸ਼ਬਦਾਵਾਲੀ ਵਰਤਣ | ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰੋਸ਼ਨ ਲਾਲ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ, ਸਿਵਿਲ ਲਾਈਨ ਮੰਡਲ ਪ੍ਰਧਾਨ ਦੀਪਕ ਜੋਸ਼ੀ, ਅਸ਼ੋਕ ਕੁਮਾਰ, ਅਨੀਸ਼ ਅਗਰਵਾਲ, ਅਜੇ ਸ਼ਰਮਾ, ਦੀਪਕ ਸ਼ਰਮਾ, ਸ਼ੰਮੀ ਭੱਟੀ, ਸੂਰਜ ਪ੍ਰਕਾਸ਼ ਸੂਰੀ, ਅੰਮਿ੍ਤਪਾਲ ਸਿੰਘ, ਬਾਲਕਿ੍ਸ਼ਨ, ਦੀਪਕ ਕੁਮਾਰ ਦੀਪਾ, ਸੁਮੀਤ ਸੋਢੀ, ਰਾਜਨ ਸ਼ਰਮਾ, ਕੁਸ਼ਲ ਮਲਹੋਤਰਾ, ਗਣੇਸ਼ ਕੁਮਾਰ, ਵਿਜੇ ਕੁਮਾਰ, ਜਸਪਾਲ ਸਿੰਘ ਆਦਿ ਹਾਜ਼ਰ ਸਨ |