28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਠਾਨਕੋਟ ਜ਼ਿਲ੍ਹੇ ਤੋਂ ਧਾਰਮਿਕ ਯਾਤਰਾ ਲਈ 40 ਮੈਂਬਰਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 07-02-2026
ਧਾਰਕਲਾਂ, 6 ਫਰਵਰੀ (ਨਰੇਸ਼ ਪਠਾਨੀਆ)-ਸਮਾਜ ਸੇਵਕ ਰਾਮਪਾਲ ਦੋਰਾਂਗਲਾ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਇਕ 40 ਮੈਂਬਰੀ ਸਮੂਹ ਜਥਾ ਜੋ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੋਂ ਇਕੱਠੇ ਹੋ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਹੋਇਆ | ਜਥਾ ਪਹਿਲੇ ਦਿਨ ਸਮੂਹ ਕੁਰੂਕਸ਼ੇਤਰ (ਹਰਿਆਣਾ) 'ਚ ਸਥਿਤ ਧਾਰਮਿਕ ਸਥਾਨਾਂ ਤੇ ਇਤਿਹਾਸਕ ਮੰਦਿਰਾਂ ਦੇ ਦਰਸ਼ਨ ਕਰਨਗੇ | ਇਸ ਤੋਂ ਬਾਅਦ ਸਮੂਹ ਜਥਾ ਮਥੂਰਾ ਤੇ ਵਿ੍ੰਦਾਵਨ ਧਾਮ ਲਈ ਰਵਾਨਾ ਹੋਵੇਗਾ | ਇਸ ਮੌਕੇ ਸ਼ੁੱਭਲਤਾ, ਨਿਸ਼ਾ, ਸਮਿੱਤਰਾ ਦੇਵੀ, ਲੀਲਾ ਦੇਵੀ, ਆਸ਼ਾ ਦੇਵੀ, ਸੰਗੀਤ ਦੇਵੀ, ਚੰਪਾ ਦੇਵੀ, ਦੀਪਿਕਾ, ਸਾਕਸ਼ੀ ਸ਼ਰਮਾ, ਜਯੋਤੀ ਸ਼ਰਮਾ, ਸੀਮਾ ਸ਼ਰਮਾ, ਸੁਭਾਸ਼ ਸਿੰਘ, ਸੁਰੇਸ਼ ਕੁਮਾਰ, ਰਜਿੰਦਰ ਕੌਰ, ਪਰਮਜੀਤ ਕੌਰ, ਮਹਿੰਦਰ ਸਿੰਘ, ਬਲਦੇਵ ਸਿੰਘ, ਰਜਨੀਸ਼ ਕੁਮਾਰ ਤੇ ਕੁਲਦੀਪ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਨੂੰ ਸਰਕਾਰ ਨੇ ਜਜ਼ੀਆ ਕਰ ਦਾ ਇਨਾਮ ਦਿੱਤਾ-ਪ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ
Ad Position 24