28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਕਰਵਾਈ ਜਾ ਰਹੀ ਕ੍ਰਿਸ਼ਨ ਕਥਾ ਸਬੰਧੀ ਵੱਖ-ਵੱਖ ਹਸਤੀਆਂ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 07-02-2026
ਬਟਾਲਾ, 6 ਫਰਵਰੀ (ਸਤਿੰਦਰ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ 18 ਤੋਂ 22 ਫਰਵਰੀ ਤੱਕ ਕਰਵਾਈ ਜਾ ਰਹੀ ਸ਼੍ਰੀ ਕਿ੍ਸ਼ਨ ਕਥਾ ਸਬੰਧੀ ਜਨ-ਜਾਗਰੂਕਤਾ ਤਹਿਤ ਅੱਜ ਸੰਸਥਾਨ ਦੇ ਪ੍ਰਚਾਰਕ ਸਵਾਮੀ ਰੰਜੀਤਾਨੰਦ ਨੇ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਥਾ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਵਾਮੀ ਰੰਜੀਤਾਨੰਦ ਨੇ ਦੱਸਿਆ ਕਿ ਸ਼੍ਰੀ ਕਿ੍ਸ਼ਨ ਕਥਾ ਸਿਰਫ਼ ਧਾਰਮਿਕ ਕਾਰਜਕ੍ਰਮ ਹੀ ਨਹੀਂ, ਸਗੋਂ ਸਮਾਜ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਇਕ ਮਹੱਤਵਪੂਰਨ ਉਪਰਾਲਾ ਹੈ, ਜਿਸ ਰਾਹੀਂ ਭਗਵਾਨ ਸ਼੍ਰੀ ਕਿ੍ਸ਼ਨ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ | ਸਵਾਮੀ ਨੇ ਡਾ. ਮਹਿਤਾਬ ਸਿੰਘ (ਆਈ.ਪੀ.ਐੱਸ.) ਐੱਸ.ਐੱਸ.ਪੀ. ਬਟਾਲਾ, ਤਿ੍ਪਤ ਰਜਿੰਦਰ ਸਿੰਘ ਬਾਜਵਾ (ਵਿਧਾਇਕ ਫ਼ਤਹਿਗੜ੍ਹ ਚੂੜੀਆਂ ਅਤੇ ਸਾਬਕਾ ਮੰਤਰੀ ਪੰਜਾਬ), ਸ਼੍ਰੀ ਵਿਨੈ ਸ਼ਰਮਾ (ਆਰ.ਐੱਸ.ਐੱਸ.), ਸੁਖਦੀਪ ਸਿੰਘ ਤੇਜਾ ਮੇਅਰ ਬਟਾਲਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸ਼੍ਰੀ ਕਿ੍ਸ਼ਨ ਕਥਾ ਵਿਚ ਪਰਿਵਾਰ ਸਮੇਤ ਸ਼ਾਮਿਲ ਹੋਣ ਦਾ ਸੱਦਾ ਪੱਤਰ ਦਿੱਤਾ | ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਸਮੂਹ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 18 ਤੋਂ 22 ਫਰਵਰੀ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ 9 ਵਜੇ ਤੱਕ, ਸ਼ੀਤਲਾ ਮਾਤਾ ਮੰਦਿਰ, ਸਮਾਧ ਰੋਡ, ਬਟਾਲਾ ਵਿਚ ਹੋਣ ਵਾਲੀ ਸ਼੍ਰੀ ਕਿ੍ਸ਼ਨ ਕਥਾ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਕਥਾ ਸਰਵਣ ਦਾ ਲਾਭ ਪ੍ਰਾਪਤ ਕਰਨ |
Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦਾ ਮਾਝੇ 'ਚ ਪਹੁੰਚਣ 'ਤੇ ਭਰਵਾਂ ਸਵਾਗਤ ਕਰਾਂਗੇ- ਰਾਜਨਬੀਰ ਸਿੰਘ ਘੁਮਾਣ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਗਾਂਧੀ ਨਗਰ ਕੈਂਪ ਵਿਖੇ ਪਹੁੰਚ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਕੀਤੀਆਂ ਹੱਲ
Ad Position 24