ਬਟਾਲਾ, 6 ਫਰਵਰੀ (ਸਤਿੰਦਰ ਸਿੰਘ)-ਮਾਝੇ ਦੇ ਜਰਨੈਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਅਦਾਲਤ ਤੋਂ ਜ਼ਮਾਨਤ ਮਿਲਣ ਉਪਰੰਤ ਮਾਝੇ ਦੀ ਧਰਤੀ 'ਤੇ ਪਹੁੰਚਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਤੇ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਸ਼੍ਰੀ ਹਰਿਗੋਬਿਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਸਾਥੀਆਂ ਸਮੇਤ ਕੀਤਾ | ਸ: ਘੁਮਾਣ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ 'ਤੇ ਝੂਠੇ ਪਰਚੇ ਦਰਜ ਕੀਤੇ ਸਨ, ਪਰ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੈ, ਜਿਸ ਕਾਰਨ ਸੱਚ ਦੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਸ: ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸ਼ੋ੍ਰਮਣੀ ਅਕਾਲੀ ਦਲ 'ਚ ਖੁਸ਼ੀ ਦੀ ਲਹਿਰ ਹੈ ਤੇ ਵਰਕਰਾਂ ਵਿਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸਮੂਹ ਅਕਾਲੀ ਆਗੂ ਤੇ ਵਰਕਰ ਉਨ੍ਹਾਂ ਦਾ ਮਾਝੇ 'ਚ ਪਹੁੰਚਣ 'ਤੇ ਭਰਵਾਂ ਸਵਾਗਤ ਕਰਨਗੇ | ਇਸ ਮੌਕੇ ਸਰਪੰਚ ਝਿਰਮਲ ਸਿਘ ਪੰਜਗਰਾਈਆਂ, ਅਮਰਜੀਤ ਸਿੰਘ ਸੇਖਵਾਂ, ਹਰਪਾਲ ਸਿੰਘ ਰੰਗੜ੍ਹ ਨੰਗਲ, ਸੁਖਦੇਵ ਸਿੰਘ ਵੈਰੋਨੰਗਲ, ਬਲਵਿੰਦਰ ਸਿਘ ਬਿੱਟੂ, ਜਸਵੰਤ ਸਿੰਘ ਟਿੱਕਾ ਨਸੀਰਪੁਰ, ਪਰਮਿੰਦਰ ਸਿੰਘ ਬੂੜੇਨੰਗਲ, ਸਕੱਤਰ ਸਿੰਘ ਨਸੀਰਪੁਰ, ਹਰਜੀਤ ਸਿੰਘ ਪਰਮਾਰ ਰੰਗੜ ਨੰਗਲ, ਗੁਰਮਿੰਦਰ ਸਿੰਘ ਬੂੜੇਨੰਗਲ, ਸੁਖਦੇਵ ਸਿੰਘ ਸੇਖਵਾਂ, ਗੁਰਦੇਵ ਸਿੰਘ ਸਾਬਕਾ ਸਰਪੰਚ ਯਾਦਪੁਰ, ਤਰਲੋਕ ਸਿੰਘ ਲਾਧੂਭਾਣਾ, ਅਮਰਜੀਤ ਸਿੰਘ ਬੂੜੇਨੰਗਲ, ਰਣਜੀਤ ਸਿੰਘ ਮੰਨਣ, ਸਰਵਿੰਦਰ ਸਿੰਘ ਢਡਿਆਲਾ, ਮੱਖਣ ਸਿੰਘ ਅੰਮੋਨੰਗਲ, ਅਜੇਦੀਪ ਸਿੰਘ ਪੁਰੀਆਂ, ਗੁਰਪ੍ਰਤਾਪ ਸਿੰਘ ਨਵਾਂ ਰੰਗੜ੍ਹ ਨੰਗਲ, ਕੰਵਰਦੀਪ ਸਿਘ ਨਵਾਂ ਰੰਗੜ੍ਹ ਨੰਗਲ, ਮਹਾਂਬੀਰ ਸਿੰਘ ਵੀਲਾ, ਦਿਲਬਾਗ ਸਿੰਘ ਵੀਲਾ, ਹਰਦੀਪ ਸਿੰਘ ਵੈਰੋਨੰਗਲ ਆਦਿ ਹਾਜ਼ਰ ਸਨ |