ਕੋਟਲੀ ਸੂਰਤ ਮੱਲ੍ਹੀ, 6 ਫਰਵਰੀ (ਕੁਲਦੀਪ ਸਿੰਘ ਨਾਗਰਾ)-ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿੱਲਵਾਂ ਵਿਚ ਬੀਤੇ ਦਿਨ ਮਾਰਸ਼ਲ ਆਰਟ ਦਾ ਗਰੇਟ ਪ੍ਰਮੋਸ਼ਨ ਟੈਸਟ ਬੜੀ ਉਤਸ਼ਾਹ ਅਤੇ ਅਨੁਸ਼ਾਸਨ ਭਰੇ ਮਾਹੌਲ ਵਿਚ ਕਰਵਾਇਆ ਗਿਆ | ਪਿ੍ੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ ਇਸ ਟੈਸਟ ਵਿਚ ਸਕੂਲ ਦੇ ਬੱਚਿਆਂ ਨੇ ਪੂਰੀ ਲਗਨ, ਆਤਮ ਵਿਸ਼ਵਾਸ ਅਤੇ ਮਿਹਨਤ ਨਾਲ ਭਾਗ ਲਿਆ ਅਤੇ ਆਪਣੀ ਪਿਛਲੀ ਬੈਲਟ ਤੋਂ ਅਗਲੀ ਬੈਲਟ ਵੱਲ ਸਫ਼ਲਤਾਪੂਰਵਕ ਪ੍ਰਮੋਸ਼ਨ ਹਾਸਿਲ ਕੀਤੀ | ਇਸ ਪ੍ਰਮੋਸ਼ਨ ਟੇੈਸਟ ਦੌਰਾਨ ਵਿਦਿਆਰਥੀਆ ਨੇ ਯੈਲੋ-ਗਰੀਨ ਬੇੈਲਟ, ਗਰੀਨ ਬੈਲਟ, ਗਰੀਨ-ਬਲੂ ਬੈਲਟ, ਗਰੀਨ ਬਲੂ ਬੈਲਟ ਤੱਕ ਆਪਣੇ ਰੈਂਕ ਪ੍ਰਾਪਤ ਕੀਤੇ, ਜਦੋਂ ਕਿ ਖ਼ਾਸ ਗੱਲ ਇਹ ਰਹੀ ਕਿ ਬੱਚਿਆਂ ਨੇ ਮਾਰਸ਼ਲ ਆਰਟ ਦੇ ਉੱਚੇ ਦਰਜੇ ਬਲੂ ਬੈਲਟ ਤੱਕ ਪਹੁੰਚ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਸ਼ਰਨਜੀਤ ਕੌਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਾਰਸ਼ਲ ਆਰਟ ਦੇ ਕੋਚ ਰਾਹੁਲ ਨੂੰ ਦਿਲੋਂ ਵਧਾਈ ਦਿੱਤੀ | ਬੱਚਿਆਂ ਨੂੰ ਯੈਲੋ, ਗਰੀਨ ਅਤੇ ਬਲੂ ਬੈਲਟ ਦੇ ਨਾਲ-ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਾਰਸ਼ਲ ਆਰਟ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਇਹ ਬੱਚਿਆਂ ਨੂੰ ਅਨੁਸ਼ਾਸਨ, ਆਤਮ- ਵਿਸ਼ਵਾਸ ਅਤੇ ਆਪਣੀ ਸੁਰੱਖਿਆ ਦੀ ਮਹੱਤਤਾ ਸਿਖਾਉਂਦੀ ਹੈ | ਪਿ੍ੰਸੀਪਲ ਨੇ ਸ਼ਰਨਜੀਤ ਕੌਰ ਨੇ ਅੱਗੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਵੈ ਸੁਰੱਖਿਆ ਬੱਚਿਆਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਉਹ ਹਰ ਤਰ੍ਹਾਂ ਦੀ ਸਥਿਤੀ ਦਾ ਡਟ ਕੇ ਸਾਹਮਣਾ ਕਰ ਸਕਦੇ ਹਨ ਅਤੇ ਆਪਣੀ ਸੁਰੱਖਿਆ ਆਪ ਕਰ ਸਕਦੇ ਹਨ | ਸਕੂਲ ਵਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ |