28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਿੰਡ ਨੌਸ਼ਹਿਰਾ ਦੀ ਵਾਟਰ ਸਪਲਾਈ ਵਾਲੀ ਟੈਂਕੀ ਪੰਜ ਸਾਲਾਂ ਤੋਂ ਬੰਦ

Ad Position 21
No active advertisement
ਅਜੀਤ ਡੈਸਕ 07-02-2026
ਗੁਰਦਾਸਪੁਰ, 6 ਫਰਵਰੀ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਵਿਖੇ 20 ਸਾਲ ਪਹਿਲਾਂ ਉਸ ਵੇਲੇ ਦੀ ਸਰਕਾਰ ਨੇ ਪਿੰਡ ਦੇ ਲੋਕਾਂ ਨੰੂ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਵਾਲੀ ਟੈਂਕੀ ਲਗਵਾਈ ਸੀ | ਇਹ ਵਾਟਰ ਸਪਲਾਈ 10 ਸਾਲ ਤਾਂ ਸਹੀ ਤਰੀਕੇ ਨਾਲ ਚੱਲੀ ਤੇ ਫਿਰ ਇਸ ਦੀ ਮੋਟਰ ਸੜ ਗਈ | ਇਸ ਨੰੂ ਕਈ ਵਾਰ ਠੀਕ ਕਰਵਾਉਣ ਦੇ ਬਾਵਜੂਦ ਸਹੀ ਨਹੀਂ ਚੱਲਦੀ ਸੀ ਜੋ ਪਿਛਲੇ ਪੰਜ ਸਾਲਾ ਤੋਂ ਵੱਧ ਸਮੇਂ ਤੋਂ ਬੰਦ ਪਈ ਹੈ | ਪਿੰਡ ਦੇ ਲੋਕ ਸ਼ੁੱਧ ਪਾਣੀ ਪੀਣ ਦੀ ਬਜਾਏ ਹੁਣ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ | ਇਸ ਨਾਲ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ 'ਚ ਫਸ ਰਹੇ ਹਨ | ਲੋਕਾਂ ਨੰੂ ਨੁਮਰਾਦ ਬਿਮਾਰੀਆਂ ਵੀ ਲੱਗ ਰਹੀਆਂ ਹਨ | ਜਿਸ ਕਰਕੇ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਪਿੰਡ ਦੇ ਮੋਹਤਬਰਾਂ ਨੇ ਦੱਬੀ ਆਵਾਜ਼ 'ਚ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਵਾਟਰ ਸਪਲਾਈ ਨੰੂ ਚਾਰ ਕਨਾਲਾਂ ਜ਼ਮੀਨ ਵੀ ਦਿੱਤੀ ਹੋਈ ਹੈ | ਫਿਰ ਵੀ ਵਾਟਰ ਸਪਲਾਈ ਵਿਭਾਗ ਦੀ ਲਾਪ੍ਰਵਾਹੀ ਕਾਰਨ ਲੋਕ ਸ਼ੁੱਧ ਪਾਣੀ ਤੋਂ ਵਾਂਝੇ ਰਹਿ ਰਹੇ ਹਨ | ਉਨ੍ਹਾਂ ਦੱਸਿਆ ਕਿ ਉਸ ਸਮੇਂ ਇਸ ਪ੍ਰੋਜੈਕਟ 'ਤੇ 25 ਲੱਖ ਤੋਂ ਵੱਧ ਖਰਚਾ ਆਇਆ ਸੀ | ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਚਾਲੂ ਕਰਵਾਉਣ ਲਈ ਅਨੇਕਾਂ ਵੱਖ-ਵੱਖ ਸਰਕਾਰਾਂ ਦੇ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਨੰੂ ਲਿਖਤੀ ਤੇ ਜੁਬਾਨੀ ਤੌਰ 'ਤੇ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ | ਪਰ ਉਸ ਦੇ ਬਾਵਜੂਦ ਵਾਟਰ ਸਪਲਾਈ ਚਾਲੂ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਹੁਣ ਵਾਟਰ ਸਪਲਾਈ ਗਰਾਊਾਡ 'ਚ ਜੜ੍ਹੀ ਬੂਟੀ ਤੇ ਲੋਕ ਨਾਜਾਇਜ਼ ਕਬਜ਼ੇ ਵੀ ਕਰ ਰਹੇ ਹਨ | ਪਿੰਡ ਅੰਦਰ ਬਣੀ ਵਾਟਰ ਸਪਲਾਈ ਦੀ ਟੈਂਕੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ | ਜਦੋਂ ਇਸ ਸਬੰਧੀ ਐਕਸੀਅਨ ਵਾਟਰ ਸਪਲਾਈ ਗੁਰਦਾਸਪੁਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ | ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡ ਨੌਸ਼ਹਿਰਾ ਦੀ ਵਾਟਰ ਸਪਲਾਈ ਸ਼ੁਰੂ ਕਰਵਾਉਣ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਨੰੂ ਸਖ਼ਤ ਤੋਂ ਸਖ਼ਤ ਨਿਰਦੇਸ਼ ਕੀਤੇ ਜਾਣ, ਜਿਸ ਨਾਲ ਪਿੰਡ ਵਾਸੀਆਂ ਨੰੂ ਸ਼ੁੱਧ ਪਾਣੀ ਮੁਹੱਈਆ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨੌਸ਼ਹਿਰਾ ਦੀ ਵਾਟਰ ਸਪਲਾਈ ਵਾਲੀ ਟੈਂਕੀ ਪੰਜ ਸਾਲਾਂ ਤੋਂ ਬੰਦ ਅਗਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਮਾਰਸ਼ਲ ਆਰਟ ਦਾ ਗਰੇਟ ਪ੍ਰਮੋਸ਼ਨ ਟੈਸਟ ਵਿਚ ਸ਼ਾਨਦਾਰ ਪ੍ਰਦਰਸ...
Ad Position 24