ਧਾਰੀਵਾਲ, 6 ਫਰਵਰੀ (ਜੇਮਸ ਨਾਹਰ)-ਸਥਾਨਕ ਜੀ.ਟੀ. ਰੋਡ ਰਣੀਆ ਧਾਰੀਵਾਲ ਵਿਖੇ ਸਥਿਤ ਬਰਾਈਟ ਫਿਊਚਰ ਪ੍ਰੋਫੈਸ਼ਨਲ ਅਕੈਡਮੀ ਵਿਖੇ ਬਿਊਟੇਸ਼ਨ ਦੇ ਕੋਰਸ 'ਚੋਂ ਪਾਸ ਹੋਏ ਵਿਦਿਆਰਥੀਆਂ ਨੂੰ ਅੱਜ ਅਕੈਡਮੀ ਦੇ ਐਮ.ਡੀ. ਸੁਨੀਲ ਮੱਟੂ ਵਲੋਂ ਸਰਟੀਫਿਕੇਟ ਤਕਸੀਮ ਕੀਤੇ ਗਏ! ਇਸ ਸਮੇਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਵਿਖੇ ਵਿਦਿਆਰਥੀਆਂ ਨੂੰ ਨੇਲ ਆਰਟ, ਹੇਅਰ ਅਤੇ ਸਕਿਨ 'ਤੇ ਮੇਕਅਪ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ ਤੇ ਪਾਸ ਹੋਏ ਵਿਦਿਆਰਥੀਆਂ ਨੂੰ ਚੰਗੀ ਥਾਂ ਨੌਕਰੀ 'ਤੇ ਵੀ ਲਗਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਡੀ ਅਕੈਡਮੀ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਹਰ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ | ਇਸ ਮੌਕੇ ਸ਼ੁਭਮ, ਵੇਦਿਕਾ, ਆਸ਼ੂ, ਮਮਤਾ, ਰਜਵੰਤ, ਅਲਕਾ ਆਦਿ ਹੋਰ ਵਿਦਿਆਰਥੀ ਹਾਜ਼ਰ ਸਨ |