28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸਾਇੰਸ ਵਿਸ਼ੇ 'ਚ ਬੱਚਿਆਂ ਦੀ ਰੁਚੀ ਵਧਾਉਣ ਲਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ 'ਚ ਸੈਮੀਨਾਰ

Ad Position 21
No active advertisement
ਅਜੀਤ ਡੈਸਕ 07-02-2026
ਕਲਾਨੌਰ, 6 ਫਰਵਰੀ (ਪੁਰੇਵਾਲ)-ਭਾਰਤ ਸਰਕਾਰ ਦੇ ਅਦਾਰੇ ਸੀ.ਐੱਸ.ਆਈ.ਆਰ. ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ ਕਮਿਉਨੀਕੇਸ਼ਨ ਤੇ ਪਾਲਿਸੀ ਰਿਸਚਰਚ ਨਵੀਂ ਦਿੱਲੀ ਵਲੋਂ ਮਿਲੀ ਵਿਸ਼ੇਸ਼ ਗ੍ਰਾਂਟ ਨਾਲ ਸਾਇੰਸ ਵਿਸ਼ੇ 'ਚ ਬੱਚਿਆਂ ਦੀ ਰੁਚੀ ਵਧਾਊਣ ਲਈ ਸਥਾਨਕ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਅਮਰਿੰਦਰ ਸਿੰਘ ਮੱਲ੍ਹੀ, ਮੈਡਮ ਸੁਪ੍ਰੀਤ ਕੌਰ ਮੱਲ੍ਹੀ ਦੇ ਸਹਿਯੋਗ ਅਤੇ ਸਕੂਲ ਪਿੰ੍ਰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਾਇੰਸ ਵਿਸ਼ੇ 'ਚ ਬੱਚਿਆਂ ਦੀ ਰੁਚੀ ਵਧਾਉਣ ਲਈ ਸੈਮੀਨਾਰ ਲਗਾਇਆ ਗਿਆ, ਜਿਸ 'ਚ ਨੈਸ਼ਨਲ ਇੰਸਚਟੀਊਟ ਆਫ਼ ਸਾਇੰਸ ਕਮਿਊਨੀਕੇਸ਼ਨ ਤੇ ਪਾਲਿਸੀ ਰਿਸਰਚ ਨਵੀ ਦਿੱਲੀ ਤੋਂ ਸਾਇੰਟਿਸਟ ਡਾ. ਪੁਸ਼ਪਾਂਜਲੀ ਤਿ੍ਪਾਠੀ, ਮੁੱਖ ਖੋਜਕਰਤਾ ਡਾ. ਅਜੇ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਸਾਇੰਸ ਅਤੇ ਹਿਸਾਬ ਵਿਸ਼ੇ 'ਤੇ ਆਧਾਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੌਰਾਨ ਨਿਊਟਨ ਦੇ ਲਾਅ ਸਮੇਤ ਵੱਖ-ਵੱਖ ਗਤੀਵਿਧੀਆਂ ਤਹਿਤ ਬੱਚਿਆਂ ਦੇ ਹੱਥੀਂ ਤਜ਼ਰਬੇ ਕਰਵਾਏ ਗਏ, ਜਿਸ 'ਚ ਬੱਚਿਆਂ ਵਲੋਂ ਪੂਰੀ ਰੁਚੀ ਵਿਖਾਈ ਗਈ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਹਵਾ ਦੇ ਦਬਾਅ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਵੀ ਸਫ਼ਲ ਪ੍ਰੀਖਣ ਕੀਤਾ ਗਿਆ | ਡਾ. ਪੁਸ਼ਪਾਂਜਲੀ ਤਿ੍ਪਾਠੀ, ਰਿਸਰਚਰ ਡਾ. ਸ਼ਰਮਾ, ਪਿ੍ੰ. ਕਾਹਲੋਂ ਨੇ ਸੰਬੋਧਨ ਦੌਰਾਨ ਬੱਚਿਆਂ ਦੀ ਸਾਇੰਸ ਵਿਸ਼ੇ 'ਚ ਪੜ੍ਹਾਈ 'ਚ ਹੋਰ ਰੂਚੀ ਵਧਾਉਣ ਲਈ ਆਪਣੇ ਤਜਰਬੇ ਸਾਂਝੇ ਕੀਤੇ | ਇਸ ਮੌਕੇ 'ਤੇ ਬੱਚਿਆਂ ਅਤੇ ਇੰਚਾਰਜ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨਘਾਟ 'ਚ ਮਿਲੀ ਵਿਅਕਤੀ ਦੀ ਲਾਸ਼ ਅਗਲੀ ਖ਼ਬਰ ਸ਼ਹੀਦ ਸਿਪਾਹੀ ਇੰਦਰ ਸਿੰਘ ਪੇਲੀਆ ਸਟੇਡੀਅਮ ਨੌਸ਼ਹਿਰਾ ਨੰੂ ਆਧੁਨਿਕ ਬਣਾਉਣ ਲਈ ਸਰਕਾਰ ਤੋਂ ਲਗਾਈ ਗੁਹਾਰ
Ad Position 24