28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਕਾਦੀਆਂ ਦੀ ਰਮਨੀਤ ਕੌਰ ਨੇ ਸੰਗੀਤ ਵਿਸ਼ੇ 'ਚ ਪਾਸ ਕੀਤੀ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ

Ad Position 21
No active advertisement
ਅਜੀਤ ਡੈਸਕ 07-02-2026
ਕਾਦੀਆਂ, 6 ਫਰਵਰੀ (ਕੁਲਵਿੰਦਰ ਸਿੰਘ)-ਕਾਦੀਆਂ ਨਿਵਾਸੀ ਰਮਨੀਤ ਕੌਰ ਸਪੁੱਤਰੀ ਭਾਈ ਅਨੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੇ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਕੌਮੀ ਪੱਧਰ ਦਾ ਇਹ ਇਮਤਿਹਾਨ ਰਮਨੀਤ ਕੌਰ ਵਲੋਂ ਦਸੰਬਰ 2025 ਵਿਚ ਦੇ ਕੇ ਪਾਸ ਕੀਤਾ ਗਿਆ ਹੈ | ਰਮਨੀਤ ਕੌਰ ਨੇ ਗਰੈਜੂਏਸ਼ਨ ਸੰਗੀਤ ਵਿਸ਼ੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚੋਂ ਮੈਰਿਟ ਸਥਾਨ ਪ੍ਰਾਪਤ ਕਰਕੇ ਪਾਸ ਕੀਤੀ | ਉਪਰੰਤ ਸਰਕਾਰੀ ਸਰੂਪ ਰਾਣੀ ਕਾਲਜ ਅੰਮਿ੍ਤਸਰ ਵਿਖੇ ਮਾਸਟਰ ਡਿਗਰੀ ਸੰਗੀਤ ਵਿਸ਼ੇ ਵਿਚ ਯੂਨੀਵਰਸਿਟੀ ਮੈਰਿਟ ਲੈ ਕੇ ਪਾਸ ਕੀਤੀ ਸੀ | ਉਸ ਨੇ ਗੋਲਡ ਮੈਡਲ ਵੀ ਹਾਸਿਲ ਕੀਤਾ ਹੋਇਆ ਹੈ | ਉਸ ਨੇ ਕਾਲਜ ਵਲੋਂ ਯੂਨੀਵਰਸਿਟੀ ਯੁਵਕ ਮੇਲੇ 'ਚ ਹਿੱਸਾ ਲੈ ਕੇ ਸਾਲ 2022, 2023 ਤੇ 2024 ਵਿਚ ਸੰਗੀਤ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਇਸ ਤੋਂ ਇਲਾਵਾ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿਚ ਸੰਗੀਤ ਗਾਇਨ ਤੇ ਵਾਦਨ ਵਿਸ਼ਾਰਦ ਦੀਆਂ ਡਿਗਰੀਆਂ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਪਾਸ ਕੀਤੀਆਂ ਹਨ | ਸੰਗੀਤ ਵਿਸ਼ੇ ਵਿਚ ਯੂ.ਜੀ.ਸੀ. ਨੈੱਟ ਪਾਸ ਕਰਨ ਉਪਰੰਤ ਰਮਨੀਤ ਕੌਰ ਅਸਿਸਟੈਂਟ ਪ੍ਰੋਫ਼ੈਸਰ ਬਣ ਜਾਵੇਗੀ ਤੇ ਆਉਣ ਵਾਲੇ ਸਮੇਂ ਵਿਚ ਉਹ ਇਸ ਵਿਸ਼ੇ ਦੀ ਪੜ੍ਹਾਈ ਕਰਵਾ ਸਕੇਗੀ | ਉਸ ਦੇ ਪਿਤਾ ਭਾਈ ਅਨੂਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਹੋਣਹਾਰ ਧੀ ਨੇ ਸੰਗੀਤ ਵਿਸ਼ੇ ਵਿਚ ਇਹ ਪ੍ਰਾਪਤੀ ਕਰ ਕੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ ਤੇ ਉਨ੍ਹਾਂ ਨੂੰ ਆਪਣੀ ਧੀ 'ਤੇ ਪੂਰਾ ਮਾਣ ਹੈ |
Ad Position 22
No active advertisement
ਪਿਛਲੀ ਖ਼ਬਰ ਗੱੁਡਵਿਲ ਸਕੂਲ ਦੇ ਵਿਦਿਆਰਥੀਆਂ ਨੇ ਇੰਗਲਿਸ ਉਲੰਪੀਆਡ 'ਚ ਕੀਤੀ ਮੈਰਿਟ ਹਾਸਿਲ ਅਗਲੀ ਖ਼ਬਰ ਸੰਤ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਨੇ ਕੌਮੀ ਪੱਧਰ ਦੇ ਗੁਰਮਤਿ ਮੁਕਾਬਲੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
Ad Position 24