28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਗੱੁਡਵਿਲ ਸਕੂਲ ਦੇ ਵਿਦਿਆਰਥੀਆਂ ਨੇ ਇੰਗਲਿਸ ਉਲੰਪੀਆਡ 'ਚ ਕੀਤੀ ਮੈਰਿਟ ਹਾਸਿਲ

Ad Position 21
No active advertisement
ਅਜੀਤ ਡੈਸਕ 07-02-2026
ਬਟਾਲਾ, 6 ਫਰਵਰੀ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੁਲ ਢਡਿਆਲਾ ਨੱਤ (ਸੀ.ਬੀ.ਐਸ.ਈ.) ਵਲੋਂ ਸਿੱਖਿਆ ਦੀ ਗੁਣਵੱਤਾ ਲਈ ਠੋਸ ਉਪਰਾਲੇ ਕਰਦਿਆਂ ਸਕੂਲ 'ਚ ਤੀਸਰੀ ਤੋਂ 10ਵੀਂ ਤੱਕ ਦੀ ਇੰਗਲਿਸ਼ ਉਲੰਪੀਆਡ ਦੀ ਪ੍ਰੀਖਿਆ ਦੀ ਵਿਸ਼ੇਸ ਤਿਆਰੀ ਕਰਵਾਈ ਜਾਂਦੀ ਹੈ | ਇਸ ਸਾਲ ਬ੍ਰੇਨ ਮੈਪ ਅਕੈਡਮੀ ਹੈਦਰਾਬਾਦ ਵਲੋਂ ਲਈ ਗਈ ਅੰਤਰਰਾਸ਼ਟਰੀ ਉਲੰਪੀਆਡ ਪ੍ਰੀਖਿਆ ਵਿਚ 93 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚ 18 ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕੀਤੀ ਤੇ ਸੋਨ ਤਗਮੇ ਪ੍ਰਾਪਤ ਕੀਤੇ | ਡਾਇਰੈਕਟਰ-ਪਿ੍ੰਸੀਪਲ ਜਸਬਿੰਦਰ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਚੇਅਰਮੈਨ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਅਗਲੇ ਸਾਲ ਹੋਣ ਵਾਲੀ ਉਲੰਪੀਆਡ ਪ੍ਰੀਖਿਆ 'ਚ ਚੰਗੇ ਰੈਂਕ ਹਾਸਿਲ ਕਰਨ ਲਈ ਨਿਸ਼ਾਨੇ ਮਿੱਥਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਅਮਨਦੀਪ ਸਿੰਘ ਨੇ ਇੰਗਲਿਸ਼ ਉਲੰਪੀਆਡ ਜੇਤੂ ਵਿਦਿਆਰਥੀਆਂ ਤੇ ਇੰਗਲਿਸ਼ ਉਲੰਪੀਆਡ ਦੇ ਇੰਚਾਰਜ ਅਧਿਆਪਕ ਹਰਦੀਪ ਸਿੰਘ ਨੂੰ ਇਸ ਪ੍ਰਾਪਤ ਲਈ ਵਧਾਈ ਦਿੱਤੀ | ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਹਾਇਕ ਕਮਿਸ਼ਨਰ ਵਲੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਅਗਲੀ ਖ਼ਬਰ ਕਾਦੀਆਂ ਦੀ ਰਮਨੀਤ ਕੌਰ ਨੇ ਸੰਗੀਤ ਵਿਸ਼ੇ 'ਚ ਪਾਸ ਕੀਤੀ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ
Ad Position 24