28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਭੁੱਬਾਂ ਮਾਰ ਕੇ ਰੋ ਰਿਹਾ ਹੈ ਨਸ਼ਿਆਂ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਨੌਜਵਾਨ ਨਵਜੋਤ ਸਿੰਘ ਭਾਲੋਵਾਲੀ ਦਾ ਪਰਿਵਾਰ

Ad Position 21
No active advertisement
ਅਜੀਤ ਡੈਸਕ 07-02-2026
ਫ਼ਤਹਿਗੜ੍ਹ ਚੂੜੀਆਂ, 6 ਫਰਵਰੀ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਭਾਲੋਵਾਲੀ ਦੇ ਵਸਨੀਕ ਮੋਹਨ ਸਿੰਘ ਪੁੱਤਰ ਸਵਰਨ ਦਾਸ ਨੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਦਿੰਦੇ ਹੋਏ ਆਪਣੇ ਇਕਲੌਤੇ ਬੇਕਸੂਰ ਪੁੱਤਰ ਦੋਹਾਂ ਭੈਣਾਂ ਦੇ ਭਰਾ ਨਵਜੋਤ ਸਿੰਘ ਉੱਪਰ ਪੁਲਿਸ ਵਲੋਂ ਨਸ਼ੇ ਦਾ ਕੇਸ ਦਰਜ ਕੀਤੇ ਜਾਣ ਉਪਰੰਤ ਜ਼ੇਲ੍ਹ ਵਿਚ ਸਜ਼ਾ ਭੁਗਤ ਰਹੇ ਪੁੱਤਰ ਲਈ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੇਣ ਦੀ ਗੁਹਾਰ ਲਗਾਈ ਹੈ | ਇਸ ਮੌਕੇ ਪਰਿਵਾਰ ਸਮੇਤ ਪ੍ਰੇਸ਼ਾਨੀ ਦੇ ਆਲਮ ਵਿਚ ਰੋ-ਰੋ ਕੇ ਮੋਹਨ ਸਿੰਘ ਨੇ ਦੱਸਿਆ ਕਿ ਉਸ ਦਾ ਪੜਿ੍ਹਆ-ਲਿਖਿਆ ਪੁੱਤਰ ਨਵਜੋਤ ਸਿੰਘ ਜੋ ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿਖੇ ਮੈਕ ਡੋਨਰ ਦੀ ਡਿਊਟੀ ਕਰ ਰਿਹਾ ਸੀ | ਉਹ 18 ਅਕਤੂਬਰ 2025 ਨੂੰ ਆਪਣੇ ਘਰ ਪਿੰਡ ਭਾਲੋਵਾਲੀ ਵਿਖੇ ਪਰਿਵਾਰ ਵਿਚ ਦੀਵਾਲੀ ਮਨਾਉਣ ਲਈ ਛੁੱਟੀ ਆਇਆ ਹੋਇਆ ਸੀ, ਜੋ 22 ਅਕਤੂਬਰ ਨੂੰ ਨੇੜਲੇ ਪਿੰਡ ਖੋਖਰ ਵਿਖੇ ਆਪਣੀ ਭੂਆ ਨੂੰ ਮਿਲਣ ਵਾਸਤੇ ਗਿਆ, ਜਿੱਥੋਂ ਉਹ ਕਿਸੇ ਦੋਸਤ ਦੇ ਕਹਿਣ 'ਤੇ ਜਾਣੇ-ਅਣਜਾਣੇ ਉਸ ਦੀ ਕਾਰ ਵਿਚ ਕਿਧਰੇ ਚਲਿਆ ਗਿਆ | ਜਦੋਂ ਉਹ ਵਾਪਸ ਨਾ ਆਏ ਤਾਂ ਪਤਾ ਲੱਗਾ ਕਿ ਪੁਲਿਸ ਨੇ ਉਸ ਨੂੰ ਤਲਵੰਡੀ ਰਾਮਾ ਨੇੜੇ ਤੋਂ ਕਾਰ ਵਿਚੋਂ ਚੁੱਕ ਲਿਆ ਸੀ ਅਤੇ ਕਲਾਨੌਰ ਥਾਣੇ ਵਿਚ ਉਸ ਉੱਪਰ ਚਿੱਟੇ ਦੇ ਨਸ਼ੇ ਦਾ ਪਰਚਾ ਦਰਜ ਕਰ ਦਿੱਤਾ ਗਿਆ | ਮੋਹਨ ਸਿੰਘ ਤੇ ਪਿੰਡ ਵਾਸੀਆਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੱਸਿਆ ਕਿ ਗਰੀਬ ਅਤੇ ਸ਼ਰੀਫ਼ ਪਰਿਵਾਰ ਦਾ ਉਕਤ ਬੇਕਸੂਰ ਲੜਕਾ ਨਵਜੋਤ ਸਿੰਘ ਹੁਣ ਜ਼ੇਲ੍ਹ ਵਿਚ ਹੈ, ਜਿਸ ਨੂੰ ਲੈ ਕੇ ਉਸ ਦੀ ਦਾਦੀ, ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਬੇਹੱਦ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਪੁੱਤਰ ਜੇਲ੍ਹ ਵਿਚ ਹੈ, ਪਰ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੇ ਬੇਟੇ ਨਵਜੋਤ ਸਿੰਘ ਸਬੰਧੀ ਛਾਣਬੀਣ ਕਰ ਸਕਦਾ ਸੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਧਾਨ ਕੈਪਟਨ ਸੁਰਜਨ ਸਿੰਘ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਪਿੰਡਾਂ 'ਚ ਰਜਿਸਟ੍ਰੇਸ਼ਨ ਕਰਵਾਈ ਅਗਲੀ ਖ਼ਬਰ ਸਹਾਇਕ ਕਮਿਸ਼ਨਰ ਵਲੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦਾ ਦੌਰਾ
Ad Position 24