ਨੌਸ਼ਹਿਰਾ ਮੱਝਾ ਸਿੰਘ, 6 ਫਰਵਰੀ (ਰਵੀ ਭਗਤ)-ਪਿੰਡ ਬਿਧੀਪੁਰ ਵਿਖੇ ਦੀ ਪੈਂਤੀਕਾਸਟਲ ਮਿਸ਼ਨ ਚਰਚ ਦੇ ਗੇਟ ਸਾਹਮਣੇ ਮੁੱਖ ਸੜਕ ਕਿਨਾਰੇ ਘਰਾਂ ਦੇ ਗੰਦੇ ਪਾਣੀ ਤੇ ਕੂੜੇ ਦੇ ਢੇਰਾਂ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਘਰਾਂ ਦਾ ਸਾਰਾ ਗੰਦਾ ਪਾਣੀ ਮੁੱਖ ਸੜਕ 'ਤੇ ਖੜਾ ਹੋਣ ਨਾਲ ਜਿੱਥੇ ਭਿਆਨਕ ਬਿਮਾਰੀਆਂ ਦਾ ਖ਼ਦਸ਼ਾ ਬਣਿਆ ਹੈ, ਉਥੇ ਸਕੂਲੀ ਬੱਚਿਆਂ ਸਮੇਤ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮਜਬੂਰਨ ਗੰਦੇ ਪਾਣੀ 'ਚੋਂ ਲੰਘਣਾ ਪੈ ਰਿਹਾ ਹੈ, ਜਿਸ ਕਾਰਨ ਨਜ਼ਦੀਕੀ ਘਰਾਂ ਦੇ ਲੋਕ ਤੇ ਰਾਹਗੀਰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਦੱਸਣਯੋਗ ਹੈ ਕਿ ਸਬੰਧਤ ਪੰਚਾਇਤ ਦੀ ਨਲਾਇਕੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਘਰਾਂ ਦੀ ਨਿਕਾਸੀ ਦਾ ਇਹ ਇਹ ਗੰਦਾ ਪਾਣੀ ਸੜਕ ਕਿਨਾਰੇ ਖੜ੍ਹਾ ਰਹਿਣ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ | ਨਜ਼ਦੀਕੀ ਘਰਾਂ ਦੇ ਲੋਕ ਤੇ ਆਮ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਘਰਾਂ ਦੇ ਨਿਕਾਸੀ ਗੰਦੇ ਪਾਣੀ ਦੇ ਪ੍ਰਬੰਧ ਨੂੰ ਠੀਕ ਕਰਕੇ ਆਮ ਲੋਕਾਂ, ਸਕੂਲੀ ਬੱਚਿਆਂ ਤੇ ਰਾਹਗੀਰਾਂ ਨੂੰ ਰਾਹਤ ਦਿੱਤੀ ਜਾਵੇ |