28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਸਾਲਾਂ ਤੋਂ ਕਬਰਿਸਤਾਨ ਲਈ ਧਰਨੇ, ਮੰਗ ਪੱਤਰ ਤੇ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਸਰਕਾਰਾਂ ਸੁੱਤੀਆਂ -ਸਰਬਜੀਤ ਰਾਜ

Ad Position 21
No active advertisement
ਅਜੀਤ ਡੈਸਕ 07-02-2026
ਧਾਰੀਵਾਲ, 6 ਫਰਵਰੀ (ਜੇਮਸ ਨਾਹਰ)-ਪੰਜਾਬ 'ਚ ਸ਼ਾਮਲਾਤ ਜ਼ਮੀਨ ਐਕਟ 1964 ਤਹਿਤ ਹਰ ਮਿ੍ਤਕ ਵਿਅਕਤੀ ਲਈ ਉਸ ਦੇ ਧਰਮ ਅਨੁਸਾਰ ਕਬਰਿਸਤਾਨ ਜਾਂ ਸ਼ਮਸ਼ਾਨਘਾਟ ਲਈ ਜ਼ਮੀਨ ਦਾ ਪ੍ਰਬੰਧ ਕਰਨਾ ਕਾਨੂੰਨੀ ਤੌਰ 'ਤੇ ਲਾਜ਼ਮੀ ਹੈ | ਪਿਛਲੀਆਂ ਸਰਕਾਰਾਂ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ, ਪਰ ਅੱਜ ਤੱਕ ਕਿਸੇ ਵੀ ਡਿਪਟੀ ਕਮਿਸ਼ਨਰ ਜਾਂ ਉੱਚ ਅਧਿਕਾਰੀ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ | ਪੰਜਾਬ ਕਿ੍ਸਚਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਤੇ ਡਾਇਰੈਕਟਰ ਸਰਬਜੀਤ ਰਾਜ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਸਾਲਾਂ ਤੋਂ ਕਬਰਿਸਤਾਨ ਲਈ ਧਰਨੇ, ਮੰਗ ਪੱਤਰ ਤੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਇਸਾਈ ਭਾਈਚਾਰੇ ਨਾਲ ਅੱਜ ਵੀ ਜਾਤੀ ਅਤੇ ਧਾਰਮਿਕ ਵਿਤਕਰੇ ਦੇ ਆਧਾਰ 'ਤੇ ਇਹ ਜ਼ਮੀਨਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਵਿਚ ਇਸਾਈ ਭਾਈਚਾਰੇ ਲਈ ਕਬਰਿਸਤਾਨ ਦੀ ਜਗ੍ਹਾ ਨਾ ਹੋਣ ਕਾਰਨ ਇਕ ਮਿ੍ਤਕ ਪਾਸਟਰ ਦੇ ਪਰਿਵਾਰ ਨੂੰ ਮਜਬੂਰਨ ਲਾਸ਼ ਸੜਕ 'ਤੇ ਰੱਖ ਕੇ ਧਰਨਾ ਦੇਣਾ ਪਿਆ | ਇਹ ਦਿ੍ਸ਼ ਮਨੁੱਖੀ ਸੰਵੇਦਨਾਵਾਂ ਨੂੰ ਝਿੰਜੋੜਨ ਵਾਲਾ ਹੀ ਨਹੀਂ, ਸਗੋਂ ਪੰਜਾਬ ਸਰਕਾਰ ਅਤੇ ਘੱਟ ਗਿਣਤੀ ਕਮਿਸ਼ਨਾਂ ਦੀ ਨਾਕਾਮੀ ਨੂੰ ਵੀ ਸਪੱਸ਼ਟ ਸਾਬਿਤ ਕਰਦਾ ਹੈ | ਉਨ੍ਹਾਂ ਤਿੱਖਾ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਇਸਾਈ ਭਾਈਚਾਰੇ ਕੋਲ ਤਿੰਨ-ਤਿੰਨ ਚੇਅਰਮੈਨੀਆਂ, ਘੱਟ ਗਿਣਤੀ ਕਮਿਸ਼ਨ ਅਤੇ ਵੱਖ-ਵੱਖ ਭਲਾਈ ਬੋਰਡਾਂ ਵਿਚ ਨੁਮਾਇੰਦਗੀ ਹੋਣ ਦੇ ਬਾਵਜੂਦ ਵੀ ਜੇ ਇਸਾਈ ਭਾਈਚਾਰਾ ਦੋ ਗਜ ਜ਼ਮੀਨ ਲਈ ਤਰਸ ਰਿਹਾ ਹੈ ਤਾਂ ਇਹ ਸਾਰੇ ਅਹੁਦੇ ਸਿਰਫ਼ ਨਮੂਨੇ ਬਣ ਕੇ ਰਹਿ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਅÏਰਤ ਗਿ੍ਫ਼ਤਾਰ ਅਗਲੀ ਖ਼ਬਰ ਮੁੱਖ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ ਤੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
Ad Position 24