19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਿੰਡ ਰਾਊਵਾਲ ਵਿਖੇ ਪਰਾਲੀ ਦੇ ਭੰਡਾਰ 'ਚ ਲੱਗੀ ਅੱਗ ਨਾਲ ਲੱਖਾਂ ਦੀ ਸੜੀ ਪਰਾਲੀ

Ad Position 21
No active advertisement
ਅਜੀਤ ਡੈਸਕ 21-02-2026
ਦੀਨਾਨਗਰ, 20 ਫਰਵਰੀ (ਸੋਢੀ/ਸ਼ਰਮਾ)-ਦੀਨਾਨਗਰ ਦੇ ਨਜ਼ਦੀਕੀ ਪਿੰਡ ਰਾਊਵਾਲ ਵਿਖੇ ਤੂੜੀ ਦੇ ਭੰਡਾਰ ਨੂੰ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਊਵਾਲ ਵਿਖੇ ਨਰਮਦਾ ਐਗਰੋ ਸ਼ੈਲਰ 'ਚ ਪਰਾਲੀ ਦੇ ਭੰਡਾਰ ਨੂੰ ਬਿਜਲੀ ਦੀ ਤਾਰ ਦੇ ਸਪਾਰਕ ਹੋਣ ਨਾਲ ਅੱਗ ਲੱਗ ਗਈ ਤੇ ਅੱਗ ਦੇਰ ਰਾਤ ਤੱਕ ਕਾਫ਼ੀ ਤੇਜ਼ ਹੋ ਗਈ | ਇਸ ਅੱਗ ਨੂੰ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੰੂ ਭਾਰੀ ਮਸ਼ੱਕਤ ਕਰਨੀ ਪਈ | ਪਲਾਂਟ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਬਾਇਓ ਮਾਸ ਪਲਾਂਟ 'ਚ ਰੱਖੀ ਹੋਈ ਪਰਾਲੀ ਜਿਸ ਨੂੰ ਫਿਉਲ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਵਿਚ ਬਿਜਲੀ ਦੀ ਤਾਰ ਦੇ ਅਚਾਨਕ ਸਪਾਰਕ ਹੋ ਜਾਣ ਕਾਰਨ ਅੱਗ ਲੱਗ ਗਈ ਤੇ ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀ ਸਹਾਇਤਾ ਲੈਣੀ ਪਈ | ਉਨ੍ਹਾਂ ਦੱਸਿਆ ਕਿ ਜਦੋਂ ਪਰਾਲੀ ਦੇ ਭੰਡਾਰ ਨੂੰ ਅੱਗ ਲੱਗੀ ਤਾਂ ਉਨ੍ਹਾਂ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੀ ਲਗਭਗ 15 ਲੱਖ ਰੁਪਏ ਦੀ ਪਰਾਲੀ ਸੜ ਗਈ ਹੈ | ਫਾਇਰ ਬਿ੍ਗੇਡ ਦੇ ਅਧਿਕਾਰੀ ਨੇ ਇਸ ਸਬੰਧੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ, ਅੱਗ ਕਾਫੀ ਫੈਲ ਚੁੱਕੀ ਸੀ | ਜਿਸ ਕਾਰਨ ਉਨ੍ਹਾਂ ਨੂੰ ਗੁਰਦਾਸਪੁਰ ਦੀਆਂ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੋਂ ਵੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ | ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਪਠਾਨਕੋਟ ਤੋਂ ਦੋ, ਮੁਕੇਰੀਆਂ ਤੋਂ ਇਕ, ਬਟਾਲੇ ਤੋਂ ਇਕ, ਦਸੂਹੇ ਤੋ ਇਕ ਅਤੇ ਅੰਮਿ੍ਤਸਰ ਤੋਂ ਵੀ ਇਕ ਫਾਇਰ ਬਿ੍ਗੇਡ ਦੀ ਗੱਡੀ ਮੰਗਾਉਣੀ ਪਈ | ਉਨ੍ਹਾਂ ਦੱਸਿਆ ਕਿ ਦੇਰ ਰਾਤ ਨੂੰ ਹੀ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਸੀ | ਫਾਇਰ ਬਿ੍ਗੇਡ ਦੇ ਕਰਮਚਾਰੀ ਸਵੇਰੇ ਦੇਰ ਤੱਕ ਇਸ ਅੱਗ ਨੂੰ ਬੁਝਾਉਣ ਲਈ ਯਤਨਸ਼ੀਲ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸੁਖਦੇਵ ਸਿੰਘ ਬੇਦੀ ਨੇ ਭਾਰਤੀ ਫ਼ੌਜ ਦੇ ਮੇਜਰ ਜਨਰਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਮੋਟਰਸਾਈਕਲ, ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ
Ad Position 24