18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮਾਤਾ ਸਾਹਿਬ ਕੌਰ ਜੀ ਦੀ ਯਾਦ 'ਚ ਗੁਰਮਤਿ ਸਮਾਗਮ ਕੱਲ੍ਹ

Ad Position 21
No active advertisement
ਅਜੀਤ ਡੈਸਕ 21-02-2026
ਹਰਚੋਵਾਲ, 20 ਫਰਵਰੀ (ਢਿੱਲੋਂ, ਭਾਮ)-ਇਤਿਹਾਸਕ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿਚ 39ਵਾਂ ਗੁਰਮਤਿ ਸਮਾਗਮ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਬਲਵਿੰਦਰ ਸਿੰਘ ਤੇ ਜਥੇਦਾਰ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੇ ਸਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪੈਣਗੇ | ਉਪਰੰਤ ਕੀਰਤਨ ਦਰਬਾਰ ਦੀ ਆਰੰਭਤਾ ਹੋਵੇਗੀ, ਜਿਸ ਵਿਚ ਸੰਤ ਕਥਾਵਾਚਕ ਬਾਬਾ ਰੂੜ ਸਿੰਘ, ਕਥਾਵਾਚਕ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਪਿ੍ਤਪਾਲ ਸਿੰਘ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਨਿਰਵੈਰ ਖਾਲਸਾ ਭੋਗਪੁਰ ਵਾਲੀਆਂ ਬੀਬੀਆਂ ਦਾ ਕਵੀਸ਼ਰੀ ਜਥਾ ਅਤੇ ਉੱਚ ਕੋਟੀ ਦੇ ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੋੜਨਗੇ | ਉਨ੍ਹਾਂ ਦੱਸਿਆ ਕਿ ਸਮਾਗਮਾਂ ਸਬੰਧੀ ਅਤਿੰਦਰ ਸਿੰਘ ਯੂ.ਐਸ.ਏ., ਸਤਿੰਦਰ ਸਿੰਘ ਯੂ.ਐਸ.ਏ., ਕਾਕਾ ਭਾਗ ਸਿੰਘ ਆਸਟਰੇਲੀਆ, ਕਾਕਾ ਅੰਗਦ ਸਿੰਘ ਯੂ.ਐਸ.ਏ., ਕਾਕਾ ਅਜੀਤ ਸਿੰਘ ਯੂ.ਕੇ., ਮੋਹਕਮ ਸਿੰਘ ਆਸਟਰੇਲੀਆ, ਲਵਪ੍ਰੀਤ ਸਿੰਘ ਕੈਨੇਡਾ, ਰੂਬਲ ਕੈਨੇਡਾ, ਮਨਜੀਤ ਸਿੰਘ ਨਿਊਜ਼ੀਲੈਂਡ, ਜਸਮੀਤ ਸਿੰਘ ਨਿਊਜ਼ੀਲੈਂਡ, ਪਿ੍ੰਸਪਾਲ ਸਿੰਘ ਯੂ.ਕੇ., ਸੂਬਾ ਸਿੰਘ ਭਾਮ, ਗੁਰਦੀਪ ਸਿੰਘ ਬ੍ਰਹਮ ਪਰਿਵਾਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਲੰਗਰ, ਰਿਹਾਇਸ਼ ਦੇ ਵਿਸ਼ੇਸ਼ ਪ੍ਰਬੰਧ-ਬਾਬਾ ਰਜਿੰਦਰ ਸਿੰਘ ਬੇਦੀ ਅਗਲੀ ਖ਼ਬਰ 32 ਬੋਰ ਰਿਵਾਲਵਰ ਤੇ 31 ਜ਼ਿੰਦਾ ਕਾਰਤੂਸ ਸਮੇਤ ਵਿਅਕਤੀ ਕਾਬੂ
Ad Position 24