15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬ੍ਰਹਮ ਗਿਆਨੀ ਸਵਾਮੀ ਸਰੂਪਾਨੰਦ ਜੀ ਦੀ ਯਾਦ 'ਚ 2 ਰੋਜ਼ਾ ਖੇਡ ਮੇਲੇ ਦੀ ਹੋਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 22-02-2026
ਘੁਮਾਣ, 21 ਫਰਵਰੀ (ਬੰਮਰਾਹ)-ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਦੋ ਰੋਜ਼ਾ ਖੇਡ ਮੇਲਾ ਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਪਹਿਲੇ ਦਿਨ ਦਾ ਉਦਘਾਟਨ ਸੁਆਮੀ ਗੁਰਬਖ਼ਸ ਦੇਵੀ ਵਲੋਂ ਕੀਤਾ ਗਿਆ | ਪਹਿਲੇ ਦਿਨ 70 ਕਿਲੋ ਕਲੱਬ ਵਾਈਜ਼ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 8 ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ ਵਿਚ ਸਵਾਮੀ ਸਰੂਪਾ ਨੰਦ ਸਪੋਰਟਸ ਕਲੱਬ ਮੰਡ ਨੇ ਮੋਗਾ ਕਲੱਬ ਦੀ ਟੀਮ ਨੂੰ ਹਰਾਇਆ | ਫਾਈਨਲ ਮੁਕਾਬਲੇ ਦੌਰਾਨ ਵਧੀਆ ਧਾਵੀ ਨਵੀ ਮੰਡ ਤੇ ਵਧੀਆ ਜਾਫੀ ਅਨਮੋਲ ਮੋਗਾ ਨੂੰ ਐਲ.ਈ.ਡੀ. ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਟੀਮ ਨੂੰ 25 ਹਜ਼ਾਰ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 20 ਹਜ਼ਾਰ ਦੀ ਰਾਸ਼ੀ ਦਿੱਤੀ ਗਈ | ਇਸ ਮੌਕੇ ਸਵਾਮੀ ਗੁਰਬਖ਼ਸ ਦੇਵੀ ਨੇ ਕਿਹਾ ਕਿ ਸਵਾਮੀ ਸਰੂਪਾ ਨੰਦ ਜੀ ਦੀ ਯਾਦ ਵਿਚ 29ਵਾਂ ਸਾਲਾਨਾ ਭੰਡਾਰਾ ਅੱਜ ਤੱਪ ਅਸਥਾਨ ਪਿੰਡ ਮੰਡ ਵਿਖੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪੈਣਗੇ, ਉਪਰੰਤ ਸੰਤ ਸਮਾਗਮ ਅਤੇ ਮਹਾਨ ਕੀਰਤਨ ਸਮਾਗਮ ਕਰਵਾਏ ਜਾਣਗੇ, ਜਿਸ ਵਿਚ ਪ੍ਰਸਿੱਧ ਰਾਗੀ ਭਾਈ ਗੁਰਪ੍ਰੀਤ ਸਿੰਘ ਬੱਲੜ੍ਹਵਾਲ ਤੇ ਜਲੰਧਰ ਵਾਲੇ, ਬਾਬਾ ਗੁਲਜ਼ਾਰ ਸਿੰਘ ਨਾਨਕਸਰ ਵਾਲੇ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਕਵੀਸ਼ਰੀ ਜਥਾ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਸਠਿਆਲੇ ਵਾਲੇ, ਭਾਈ ਰਣਜੀਤ ਸਿੰਘ ਬੱਲੜਵਾਲ ਵਾਲੇ ਅਤੇ ਨਿਰਮਲ ਸਿੰਘ ਨਿੰਮਾ ਬੋਬਾਂਵਾਲਾ ਪਹੁੰਚ ਕੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋੜਨਗੇ | ਸਮਾਗਮਾਂ ਦੀ ਸਮਾਪਤੀ ਉਪਰੰਤ ਖੇਡ ਮੇਲੇ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਹੋਵੇਗੀ ਅਤੇ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿਚ 6 ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਵਧੀਆ ਜਾਫੀ ਤੇ ਵਧੀਆ ਧਾਵੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 2 ਲੱਖ, ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ, ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 80 ਹਜ਼ਾਰ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 70 ਦੀ ਨਗਦ ਰਾਸੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਇਨਾਮ ਤੇ ਮੋਟਰਸਾਈਕਲ ਤੋਂ ਇਲਾਵਾ ਹੋਰ ਸਨਮਾਨ ਦੇਣ ਲਈ ਐਨ.ਆਰ.ਆਈ. ਵੀਰਾਂ ਦਾ ਵੱਡਾ ਸਹਿਯੋਗ ਮਿਲਿਆ ਹੈ | ਇਸ ਮੌਕੇ ਕਿ੍ਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਔਜਲਾ ਦੇ ਐਡਵੋਕੇਟ ਪਰਿਵਾਰ ਨੂੰ ਸਦਮਾ- ਕਬੱਡੀ ਖਿਡਾਰੀ ਨਿਸ਼ਾਨ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਅਧਿਆਪਕ ਸਾਹਿਤਕ ਮੰਚ ਪੰਜਾਬ ਵਲੋਂ ਸੈਮੀਨਾਰ ਅਤੇ ਕਵੀ ਦਰਬਾਰ
Ad Position 24