15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਔਜਲਾ ਦੇ ਐਡਵੋਕੇਟ ਪਰਿਵਾਰ ਨੂੰ ਸਦਮਾ- ਕਬੱਡੀ ਖਿਡਾਰੀ ਨਿਸ਼ਾਨ ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 22-02-2026
ਕਲਾਨੌਰ, 21 ਫਰਵਰੀ (ਪੁਰੇਵਾਲ)-ਨੇੜਲੇ ਪਿੰਡ ਔਜਲਾ ਦੇ ਐਡਵੋਕੇਟ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਐਡਵੋਕੇਟ ਸ. ਸਰਵਨ ਸਿੰਘ ਔਜਲਾ ਦੇ ਪਿਤਾ, ਐਡਵੋਕੇਟ ਆਦੇਸ਼ਪ੍ਰਤਾਪ ਸਿੰਘ ਦੇ ਦਾਦਾ ਤੇ ਬਿਜਲੀ ਬੋਰਡ ਦੇ ਸੰਘਰਸ਼ੀ ਆਗੂ ਸ. ਨਿਸ਼ਾਨ ਸਿੰਘ ਔਜਲਾ ਦੇ ਭਰਾ ਸ. ਨਿਸ਼ਾਨ ਸਿੰਘ ਦਾ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਤੇ ਔਜਲਾ ਪਰਿਵਾਰ ਨਾਲ ਜ਼ਿਲ੍ਹੇ ਭਰ ਦੇ ਵਕੀਲਾਂ, ਮੁਹਤਬਰਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਲੋਂ ਔਜਲਾ ਪਹੁੰਚ ਕੇ ਪਰਿਵਾਰ ਨਾਲ ਦੁਖ ਪ੍ਰਗਟ ਕੀਤਾ ਗਿਆ | ਇਸ ਦੌਰਾਨ ਗੁਰਜੀਤ ਸਿੰਘ ਜਰਮਨ, ਗੁਰਦੀਪ ਸਿੰਘ ਜਰਮਨ, ਜਸਬੀਰ ਸਿੰਘ ਜਫਰਵਾਲ, ਜਰਨੈਲ ਸਿੰਘ ਰਿਟਾਇਰਡ ਐਸ.ਪੀ., ਕੁਲਵੰਤ ਸਿੰਘ ਸੰਘੇੜਾ ਐਸ.ਆਈ., ਪਰਮਜੀਤ ਕੌਰ ਇੰਸ., ਬਾਰ ਐਸ਼ੋਸੀਏਸਨ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ ਰੰਧਾਵਾ, ਐਡਵੋਕੇਟ ਸ਼ਰਨਜੀਤ ਸਿੰਘ, ਸਿਮਰਪਾਲ ਸਿੰਘ ਬੋਪਾਰਾਏ, ਬਲਤੇਜ ਸਿੰਘ ਸਰੋਆ, ਨਗਿੰਦਰ ਸਿੰਘ ਸਿੱਧਵਾਂ, ਪੁਸ਼ਕਰ ਨੰਦਾ, ਬਲਜਿੰਦਰ ਸਿੰਘ ਬਾਂਗੋਵਾਣੀ, ਨਰੇਸ਼ ਸਿੰਘ ਠਾਕੁਰ, ਰਜਿੰਦਰ ਸਿੰਘ ਬੋਪਾਰਾਏ, ਪਿਆਰਾ ਸਿੰਘ ਭੰਗਵਾਂ ਸੀ.ਸੀ.ਡੀ.ਓ., ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਸਤਨਾਮ ਸਿੰਘ ਭੰਗਵਾਂ, ਨਿਰਮਲ ਸਿੰਘ ਭੰਗਵਾਂ, ਲੈਕ. ਗੁਰਮੀਤ ਸਿੰਘ ਬਾਜਵਾ, ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਪ੍ਰੋ. ਸਤਵੰਤ ਸਿੰਘ ਗਿੱਲ, ਨਿਸ਼ਾਨ ਸਿੰਘ ਖੈਹਿਰਾ, ਗੁਰਦੀਪ ਸਿੰਘ ਜੇ.ਈ., ਜਗਪਾਲ ਸਿੰਘ ਮਿੰਟਾ ਪਨਿਆੜ, ਪ੍ਰਗਟ ਸਿੰਘ ਰੰਧਾਵਾ, ਰਜਿੰਦਰ ਸਿੰਘ ਰੰਧਾਵਾ, ਪਿ੍ੰ. ਸੁਲੱਖਣ ਸਿੰਘ ਗੁਰਾਇਆ, ਸਾਹਿਬ ਸਿੰਘ ਕਾਹਲੋਂ ਵਜੀਰ ਚੱਕ, ਗੁਰਿੰਦਰ ਸਿੰਘ ਵਜੀਰਚੱਕ, ਮਨਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਤੋਂ ਇਲਾਵਾ ਵੱਡੀ ਗਿਣਤੀ ਮੁਹਤਬਰਾਂ ਵਲੋਂ ਔਜਲਾ ਦੇ ਐਡਵੋਕੇਟ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਵਲੋਂ 11ਵੀਂ ਜਮਾਤ ਲਈ 'ਨੀਟ' ਇੰਟੀਗ੍ਰੇਟਡ ਪ੍ਰੋਗਰਾਮ ਦੀ ਸ਼ੁਰੂਆਤ ਅਗਲੀ ਖ਼ਬਰ ਬ੍ਰਹਮ ਗਿਆਨੀ ਸਵਾਮੀ ਸਰੂਪਾਨੰਦ ਜੀ ਦੀ ਯਾਦ 'ਚ 2 ਰੋਜ਼ਾ ਖੇਡ ਮੇਲੇ ਦੀ ਹੋਈ ਸ਼ੁਰੂਆਤ
Ad Position 24