15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜ਼ੀਰੋ ਐਰਰ ਤਕਨੀਕ ਨਾਲ ਬਜ਼ੁਰਗ ਮਹਿਲਾ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ- ਡਾ: ਰਣਜੀਤ ਸਿੰਘ

Ad Position 21
No active advertisement
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਰੇਸ਼ਮ ਸਿੰਘ)- ਜੰਮੂ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਜੋ ਗੋਡਿਆਂ ਦੀ ਤਕਲੀਫ ਕਾਰਨ ਚੱਲਣ ਫਿਰਨ ਤੋਂ ਅਸਮਰਥ ਸੀ, ਦੇ ਦੋਵੇਂ ਗੋਡੇ ਅਤਿ ਆਧੁਨਿਕ ਜ਼ੀਰੋ ਐਰਰ ਤਕਨੀਕ ਨਾਲ ਸਫਲਤਾਪੂਰਵਕ ਬਦਲੇ ਗਏ ਹਨ ਅਤੇ ਇਹ ਔਰਤ ਆਮ ਵਾਂਗ ਚੱਲਣ ਫਿਰਨ ਤੇ ਚੌਂਕੜੀ ਮਾਰ ਕੇ ਬੈਠਣ ਦੇ ਸਮਰਥ ਹੋ ਗਈ ਹੈ | ਇਹ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸਿਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਨੇ ਕੀਤਾ ਉਨ੍ਹਾਂ ਦਸਿਆ ਕਿ ਜੰਮੂ ਨਿਵਾਸੀ ਸ੍ਰੀਮਤੀ ਜਾਨਕੀ ਸ਼ਰਮਾ (83) ਸਾਲਾ ਪਿਛਲੇ ਕਈ ਸਾਲ ਤੋਂ ਗੋਡਿਆਂ ਦੇ ਦਰਦ ਤੋਂ ਭਾਰੀ ਪਰੇਸ਼ਾਨ ਸੀ | ਜਿਸ ਕਾਰਨ ਉਹ ਪੂਰੀ ਤਰ੍ਹਾਂ ਚੱਲਣ ਫਿਰਨ ਤੋਂ ਵੀ ਅਸਮਰੱਥ ਸੀ | ਇਸ ਤੋਂ ਇਲਾਵਾ ਉਹ ਸ਼ੂਗਰ ਤੇ ਦਿਲ ਦੀ ਬਿਮਾਰੀ ਤੇ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਵੀ ਸੀ | ਜਿਸ ਕਾਰਨ ਕੋਈ ਵੀ ਡਾਕਟਰ ਉਸ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ | ਡਾ.ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਥੇ ਨਈਅਰ ਹਸਪਤਾਲ ਵਿਖੇ ਆਪਣੇ ਗੋਡਿਆਂ ਦੀ ਜਾਂਚ ਕਰਵਾਉਣ ਲਈ ਆਈ ਤਾਂ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਨ੍ਹਾਂ ਦੇ ਗੋਡਿਆਂ ਦਾ ਇਲਾਜ ਜ਼ੀਰੋ ਤਕਨੀਕ ਰਾਹੀਂ ਹੀ ਸੰਭਵ ਹੈ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਮਹਿਲਾ ਦੀ ਜ਼ੀਰੋ ਤਕਨੀਕ ਰਾਹੀਂ ਸਫਲਤਾਪੂਰਵਕ ਅਪਰੇਸ਼ਨ ਕਰਕੇ ਦੋਵੇਂ ਗੋਡੇ ਤਬਦੀਲ ਕਰ ਦਿੱਤੇ ਗਏ | ਹੁਣ ਉਹ ਮਹਿਲਾ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਆਮ ਵਾਂਗ ਕੰਮਕਾਰ ਕਰ ਸਕਦੀ ਹੈ | ਜ਼ੀਰੋ ਤਕਨੀਕ ਸੰਬੰਧੀ ਜਾਣਕਾਰੀ ਡਾ: ਸਿੰਘ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਿਖੇ 10 ਲੱਖ ਬੀਮਾ ਕਾਰਡ ਦੇ ਇਲਾਜ ਦੀ ਸ਼ੁਰੂਆਤ ਅਗਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ਨੰੂ ਦੋਹਰਾ ਬਣਾਉਣ ਲਈ ਮਨਜ਼ੂਰੀ ਦਿੱਤੀ ਜਾਵੇ-ਮੁਲਤਾਨੀ
Ad Position 24