15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਿਖੇ 10 ਲੱਖ ਬੀਮਾ ਕਾਰਡ ਦੇ ਇਲਾਜ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 22-02-2026
ਧਿਆਨਪੁਰ, 21 ਫਰਵਰੀ (ਕੁਲਦੀਪ ਸਿੰਘ ਸੋਨੂੰ)-ਇਲਾਕੇ ਵਿਚ ਸਮੇਂ-ਸਮੇਂ 'ਤੇ ਲੋਕ ਸੇਵਾ ਦੀ ਭਾਵਨਾ ਨਾਲ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਦੇ ਅਧੀਨ ਚੱਲ ਰਹੇ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਿਖੇ 10 ਲੱਖ ਬੀਮਾ ਕਾਰਡ ਰਾਹੀਂ ਮਰੀਜ਼ਾਂ ਦੇ ਇਲਾਜ ਇਲਾਜ਼ ਦੀ ਸ਼ੁਰੂਆਤ ਹੋ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਦੇ ਬਾਨੀ ਡਾ. ਸਿਮਰਨ ਕੌਰ ਧਿਆਨਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਿਖੇ ਹੱਡੀਆਂ ਦੇ ਅਪ੍ਰੇਸ਼ਨ, ਕਿਡਨੀ ਵਿਭਾਗ ਅਤੇ ਮੈਡੀਸਨ ਦੇ ਮਰੀਜ਼ਾਂ ਲਈ ਇਲਾਜ ਸ਼ੁਰੂ ਹੋ ਗਿਆ ਹੈ | ਇਸ ਮੌਕੇ ਸੇਵਾ ਮੁਕਤ ਸਿਵਲ ਸਰਜਨ ਡਾ. ਕਿ੍ਸ਼ਨ ਚੰਦ, ਡਾ. ਨਵਜੋਤ ਸਿੰਘ, ਡਾ. ਗਗਨਦੀਪ ਸਿੰਘ, ਡਾ. ਜਸਪਾਲ ਸਿੰਘ, ਡਾ. ਪਾਰਸ ਰਾਮ, ਡਾ. ਪਰਮਿੰਦਰ ਸਿੰਘ, ਆਕਾਸ਼ਦੀਪ ਕੌਰ, ਅਨਮੋਲ, ਜੁਗਰਾਜ ਸਿੰਘ, ਕਵਲਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਜੌਲੀ ਕਾਲਾ ਅਫਗਾਨਾ ਵਲੋਂ ਸਾਲਾਨਾ ਵਿਰਾਸਤੀ ਖੇਡ ਮੇਲੇ 'ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਅਗਲੀ ਖ਼ਬਰ ਜ਼ੀਰੋ ਐਰਰ ਤਕਨੀਕ ਨਾਲ ਬਜ਼ੁਰਗ ਮਹਿਲਾ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ- ਡਾ: ਰਣਜੀਤ ਸਿੰਘ
Ad Position 24