ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦਾ 56ਵਾਂ ਸਲਾਨਾ ਭੰਡਾਰਾ 26 ਫਰਵਰੀ ਨੂੰ ਦਿ ਸਭਾ ਮੰਦਰ ਸਿੱਧ ਸ੍ਰੀ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਹੰਸਲੀ ਪੁਲ ਲੱਕੜ ਮੰਡੀ ਬਟਾਲਾ ਵਲੋਂ ਮੰਦਿਰ ਦੀ ਗਰਾਉਂਡ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੰਦਿਰ ਦੇ ਸਰਪ੍ਰਸਤ ਗੱਦੀਨਸ਼ੀਨ ਭਗਤ ਕੁਨਾਲ ਮਹਾਰਾਜ ਨੇ ਕੀਤਾ | ਭਗਤ ਕੁਨਾਲ ਦੀ ਹਾਜ਼ਰੀ 'ਚ ਮੰਦਿਰ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸੁਦੇਸ਼ ਬਾਂਸਲ ਨੇ ਦੱਸਿਆ ਕਿ ਮੰਦਿਰ ਕਮੇਟੀ ਵਲੋਂ ਭੰਡਾਰੇ ਸਬੰਧੀ ਕਮੇਟੀ ਮੈਂਬਰਾਂ ਵਲੋਂ ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਉਨ੍ਹਾਂ ਬਾਰੇ ਗੱਦੀ ਨਸ਼ੀਨ ਭਗਤ ਕੁਨਾਲ ਮਹਾਰਾਜ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਰਵੀ ਭੂਸ਼ਣ ਅਗਰਵਾਲ, ਉਪ ਪ੍ਰਧਾਨ ਰਕੇਸ਼ ਤ੍ਰੇਹਨ, ਜਰਨਲ ਸਕੱਤਰ ਨਰੇਸ਼ ਕਪੂਰ, ਸੰਗਠਨ ਮੰਤਰੀ ਨੇਕੀ ਰਾਮ, ਖ਼ਜ਼ਾਨਚੀ ਗਗਨ ਜਬਾਲੀਆ, ਪ੍ਰੈੱਸ ਸਕੱਤਰ ਅਮਨ ਖੀਵਾ, ਸਕੱਤਰ ਕੀਮਤੀ ਲਾਲ, ਜੋਇੰਟ ਸਕੱਤਰ ਵਿਨੇ ਅਬਰੋਲ, ਆਸ਼ੂ ਗੋਇਲ, ਪੰਡਿਤ ਵਿਸ਼ਾਲ, ਡਾ. ਸੰਨੀ ਮਹਾਜਨ, ਅਮਿਤ ਅਗਰਵਾਲ, ਰਮਨ ਸ਼ਰਮਾ, ਸੰਨੀ ਗੁਪਤਾ, ਅਸ਼ਵਨੀ ਸ਼ਰਮਾ, ਡਿੰਪਲ ਮਹਾਜਨ, ਬੌਬੀ ਮਿੱਤਲ, ਪਵਨ ਬਜਾਜ, ਜਤਿੰਦਰਜੀਤ ਸਿੰਘ ਬਾਜਵਾ, ਰੋਹਿਤ ਖੌਸਲਾ, ਰਾਜ ਕੁਮਾਰ, ਵਿਸ਼ਾਲ, ਗਰੀਸ ਅਗਰਵਾਲ, ਮੁਨੀਸ਼ ਅਗਰਵਾਲ, ਕੇਵਲ ਕਟੋਚ, ਨਮਨ ਕਟੋਚ, ਰਕੇਸ਼ ਅਨੰਦ, ਰਵਿੰਦਰ ਬਾਵਾ, ਰਮਿਤ, ਗਗਨ, ਵੰਸ਼, ਇੰਦੂ ਕਪੂਰ, ਨਵਜੀਵਨ ਕੌਰ, ਕਮਲੇਸ਼ ਰਾਣੀ, ਰਾਜ ਰਾਣੀ, ਮੀਨਾਕਸ਼ੀ, ਪ੍ਰੀਆ, ਪੂਜਾ, ਰੇਖਾ ਮਹਾਜਨ, ਪਿ੍ਅੰਕਾ, ਰੀਨਾ, ਨੀਤੂ ਬਾਲਾ, ਰਜਨੀ ਬਾਲਾ, ਸਸ਼ੀ ਬਾਲਾ, ਸੋਨੀਆ ਆਦਿ ਸੇਵਾਦਾਰ ਹਾਜ਼ਰ ਸਨ |