ਗੁਰਦਾਸਪੁਰ, 23 ਫਰਵਰੀ (ਚੱਕਰਾਜਾ)-ਪੰਜਾਬ ਕ੍ਰਿਸਚਨ ਫ਼ਰੰਟ ਦੇ ਸੂਬਾ ਪ੍ਰਧਾਨ ਤੇ ਫ਼ਰੰਟ ਦੇ ਫਾਉਂਡਰ ਵਿਕਟਰ ਮਸੀਹ ਵਲੋਂ ਫ਼ਰੰਟ ਦੇ ਚੁਣੇ ਗਏ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਧਾਨ ਵਿਕਟਰ ਮਸੀਹ ਨੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਜਲਦ ਹੀ ਫ਼ਰੰਟ ਦਾ ਵਿਸਥਾਰ ਕਰਦਿਆਂ ਪੰਜਾਬ ਦੇ ਹਰ ਪਿੰਡ ਅੰਦਰ ਫ਼ਰੰਟ ਦੇ ਪ੍ਰਧਾਨ ਨਿਯੁਕਤ ਕੀਤੇ ਜਾਣਗੇ ਤਾਂ ਜੋ ਇਸਾਈ ਭਾਈਚਾਰੇ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਹੋ ਸਕੇ | ਇਸ ਮੌਕੇ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਜਨਰਲ ਸਕੱਤਰ ਪੰਜਾਬ ਫਰਾਂਸਿਸ ਤਾਲਿਬ, ਸਹਾਇਕ ਸਕੱਤਰ ਅਣਥੋਨੀ, ਜਾਇੰਟ ਸਕੱਤਰ ਲਖਵਿੰਦਰ ਮਸੀਹ, ਸਕੱਤਰ ਰਾਜ ਕੁਮਾਰ, ਜ਼ਿਲ੍ਹਾ ਯੂਥ ਪ੍ਰਧਾਨ ਸੁਲੇਮਾਨ, ਬਲਾਕ ਪ੍ਰਧਾਨ ਧਾਰੀਵਾਲ ਤਰਸੇਮ ਮਸੀਹ, ਫ਼ਰੰਟ ਦੇ ਧਾਰਮਿਕ ਸਲਾਹਕਾਰ ਬਿਸ਼ਪ ਸ਼ਿਲੰਦਰ ਮਾਈਕਲ, ਫ਼ਰੰਟ ਦੇ ਵਿੱਤ ਸਕੱਤਰ ਸ਼ਾਮ ਲਾਲ, ਦੀਪਕ ਮਸੀਹ ਬਲਾਕ ਪ੍ਰਧਾਨ ਗੁਰਦਾਸਪੁਰ, ਬਲਵਿੰਦਰ ਮਸੀਹ ਜ਼ਿਲ੍ਹਾ ਜਨਰਲ ਸਕੱਤਰ, ਵਿਪਨ ਮਸੀਹ ਸਕੱਤਰ ਗੁਰਦਾਸਪੁਰ, ਮੀਡੀਆ ਇੰਚਾਰਜ ਜੇਮਸ ਨਾਹਰ, ਸੁਨੀਲ ਮਸੀਹ ਧਾਰੀਵਾਲ, ਪਾਸਟਰ ਜੱਸੀ ਮਸੀਹ ਜ਼ਿਲ੍ਹਾ ਪ੍ਰਧਾਨ ਪਾਸਟਰ ਵਿੰਗ, ਪਾਸਟਰ ਨਰਿੰਦਰ ਹਰਪਾਲ, ਪਾਸਟਰ ਮੁਨੀ ਲਾਲ, ਅਜੇ ਮਸੀਹ ਉਪ ਪ੍ਰਧਾਨ ਗੁਰਦਾਸਪੁਰ, ਅਣਥੋਨੀ ਰਾਮਨਗਰ, ਸੈਮਸਨ ਰਾਮਨਗਰ, ਸੋਨੰੂ ਮਸੀਹ ਪ੍ਰਧਾਨ ਗਾਜੀਕੋਟ, ਜੋਏ ਵਿਕਟਰ, ਅਜੇ ਮਸੀਹ ਵਾਈਸ ਪ੍ਰਧਾਨ ਗੁਰਦਾਸਪੁਰ ਹਾਜ਼ਰ ਸਨ |