ਵਡਾਲਾ ਬਾਂਗਰ, 23 ਫਰਵਰੀ (ਭੁੰਬਲੀ)-ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ. ਹਰਦੀਪ ਸਿੰਘ ਤੇ ਸੇਵਾ ਮੁਕਤ ਐਕਸੀਅਨ ਕੁਲਦੀਪ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਜਰਨੈਲ ਸਿੰਘ (90) ਮਾਮੂਲੀ ਬਿਮਾਰ ਹੋਣ ਉਪਰੰਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ | 1947 'ਚ ਭਾਰਤ-ਪਾਕਿਸਤਾਨ ਦੀ ਵੰਡ ਦੀ ਸਾਰੀ ਪ੍ਰਕਿਰਿਆ ਤੇ ਦਰਦ ਨੂੰ ਉਨ੍ਹਾਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ | ਉਹ ਬਹੁਤ ਦੂਰਅੰਦੇਸ਼ੀ ਸੋਚ ਦੇ ਮਾਲਕ ਸਨ | ਉਨ੍ਹਾਂ ਦੀ ਮੌਤ ਸਮੇਂ ਇਸ ਪਰਿਵਾਰ ਨਾਲ ਜਥੇ: ਸੁੱਚਾ ਸਿੰਘ ਛੋਟੇਪੁਰ ਸਾ. ਮੰਤਰੀ ਪੰਜਾਬ, ਸਾ. ਡਾਇਰੈਕਟਰ ਪੰਜਾਬ ਹਰਿੰਦਰਪਾਲ ਸਿੰਘ ਗੋਰਾ, ਅਧਿਆਪਕ ਯੂਨੀਅਨ ਪ੍ਰਧਾਨ ਸਤਬੀਰ ਸਿੰਘ ਕਾਹਲੋਂ, ਡਾ. ਲਖਬੀਰ ਸਿੰਘ ਕਾਹਲੋਂ, ਸਰਪੰਚ ਕਾਬਲ ਸਿੰਘ ਵਡਾਲਾ ਬਾਂਗਰ, ਚੇਅਰਮੈਨ ਮਨਦੀਪ ਸਿੰਘ ਪਨੂੰ, ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ, ਸੰਮਤੀ ਮੈਂਬਰ ਬਲਜੀਤ ਸਿੰਘ ਸੋਤੀ, ਸਰਪੰਚ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਅਧਿਆਪਕ ਆਗੂ ਉਪਕਾਰ ਸਿੰਘ ਵਡਾਲਾ ਬਾਂਗਰ, ਆੜ੍ਹਤੀ ਸਤੀਸ਼ ਕੁਮਾਰ ਸਿਆਲ, ਜਥੇ: ਰਛਪਾਲ ਸਿੰਘ ਢਿੱਲੋਂ, ਸਾ. ਚੇਅਰਮੈਨ ਅਮਰੀਕ ਸਿੰਘ ਵਡਾਲਾ ਬਾਂਗਰ, ਬਾਬਾ ਅਵਤਾਰ ਸਿੰਘ, ਪਿ੍ੰਸੀਪਲ ਦੀਪਕ ਕੁਮਾਰ, ਪਿ੍ੰ. ਕੁਲਵਿੰਦਰਪਾਲ ਸਿੰਘ, ਪਿ੍ੰ. ਧਰਮਜੀਤ ਸਿੰਘ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ, ਐਕਸੀਅਨ ਬਲਦੇਵ ਸਿੰਘ ਸ਼ਾਹਪੁਰ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਦਿ ਆਗੂਆਂ ਤੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੇਤਾਵਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ, ਐਕਸੀਅਨ ਕੁਲਦੀਪ ਸਿੰਘ, ਐਕਸੀਅਨ ਸਰਬਜੀਤ ਸਿੰਘ ਤੇ ਸਾਰੇ ਪਰਿਵਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |