26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਡਾ. ਸਰਵਣ ਸਿੰਘ ਦੀ ਪੁਸਤਕ 'ਸ੍ਰੀ ਅੰਮਿ੍ਤਸਰ ਸ੍ਰੋਤ ਪੁਸਤਕ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 24-02-2026
ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ ਦੇ ਡਾਇਰੈਕਟਰ ਤੇ ਅੰਤਰਰਾਸ਼ਟਰੀ ਵਿਦਵਾਨ ਡਾ. ਸਰਵਣ ਸਿੰਘ ਦੀ ਖੋਜ ਭਰਪੂਰ ਕਿਤਾਬ 'ਸ੍ਰੀ ਅੰਮਿ੍ਤਸਰ ਸ੍ਰੋਤ ਪੁਸਤਕ' ਅੰਤਰਰਾਸਟਰੀ ਮਾਂ ਬੋਲੀ ਦਿਵਸ ਮੌਕੇ ਐਸ.ਐਲ. ਬਾਵਾ ਕਾਲਜ ਬਟਾਲਾ ਵਿਖੇ ਲੋਕ ਅਰਪਣ ਕੀਤੀ ਗਈ | ਇਹ ਸਮਾਗਮ ਅਧਿਆਪਕ ਸਾਹਿਤਕ ਮੰਚ ਪੰਜਾਬ ਛੇਹਰਟਾ ਵਲੋਂ ਹਰਪਾਲ ਸਿੰਘ ਸੰਧਾਵਾਲੀਆ (ਸਟੇਟ ਐਵਾਰਡੀ ਤੇ ਸਾਬਕਾ ਜ਼ਿਲ੍ਹਾ ਅਫਸਰ ਸੈਕੰ.) ਤੇ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਕੋ-ਆਰਡੀਨੇਸ਼ਨ ਕਮੇਟੀ ਵਲੋਂ ਕਰਵਾਇਆ ਗਿਆ | ਇਸ ਸਮੇਂ ਡਾ. ਰਵਿੰਦਰ, ਡਾ. ਗੁਰਵੰਤ ਸਿੰਘ, ਡਾ. ਪਰਮਜੀਤ ਸਿੰਘ ਕਲਸੀ, ਕਾਲਜ ਪਿ੍ੰਸੀਪਲ ਸ੍ਰੀ ਰਵਿੰਦਰ ਭਾਟੀਆ ਵਲੋਂ ਡਾ. ਸਰਵਣ ਸਿੰਘ ਦੀ ਅੰਤਰਰਾਸਟਰੀ ਪੱਧਰ ਦੀ ਕਿਤਾਬ ਨੂੰ ਲੋਕ ਅਰਪਣ ਕਰਦਿਆਂ ਇਸ ਦੀ ਪ੍ਰਸ਼ੰਸਾ ਵੀ ਕੀਤੀ ਗਈ | ਇਸ ਸਮੇਂ ਡਾ. ਸਰਵਣ ਸਿੰਘ ਨੇ ਕਿਹਾ ਕਿ ਇਹ ਮਹਾਨ ਕਾਰਜ ਗੁਰੂ ਰਾਮਦਾਸ ਮਹਾਰਾਜ ਨੇ ਉਨ੍ਹਾਂ ਕੋਲੋਂ ਕਿਰਪਾ ਕਰਕੇ ਕਰਵਾਇਆ ਹੈ | ਇਹ ਇਕ ਨਿਵੇਕਲਾ ਕਾਰਜ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੁਝ ਸਮੇਂ ਦੇ ਬਾਅਦ ਦੇ ਅੰਮਿ੍ਤਸਰ ਦੇ ਬਾਰੇ ਲਿਖੇ ਸਾਹਿਤ ਨੂੰ ਇਕੱਤਰ ਕਰਕੇ ਉਸ ਦਾ ਅਧਿਐਨ ਕੀਤਾ ਗਿਆ ਹੈ ਤੇ ਸਾਰਥਿਕ ਸਿੱਟੇ ਕੱਢਣ ਦਾ ਯਤਨ ਕੀਤਾ ਗਿਆ ਹੈ | ਇਸ ਸਮੇਂ ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਮੋਹਨ, ਗਗਨਦੀਪ ਸਿੰਘ ਮੀਡੀਆ ਇੰਚਾਰਜ, ਮੈਡਮ ਸਤਿੰਦਰ ਕੌਰ, ਡਾ. ਗੁਰਵੰਤ ਸਿੰਘ ਮੁਖੀ ਪੰਜਾਬੀ ਵਿਭਾਗ, ਮੈਡਮ ਰਣਜੀਤ ਕੌਰ, ਜਸਪਾਲ ਸਿੰਘ, ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਮਾਤਾ ਸਾਹਿਬ ਕੌਰ ਜੀ ਦੀ ਯਾਦ 'ਚ ਗੁਰਮਤਿ ਸਮਾਗਮ ਅਗਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ
Ad Position 24