ਹਰਚੋਵਾਲ, 23 ਫਰਵਰੀ (ਢਿੱਲੋਂ, ਭਾਮ)-ਇਤਿਹਾਸਕ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿਚ 39ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਧਾਰਮਿਕ ਸਮਾਗਮ ਦੇ ਸਬੰਧ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਕੀਰਤਨ ਦਰਬਾਰ ਸ਼ੁਰੂ ਹੋਇਆ, ਜਿਸ 'ਚ ਬਾਬਾ ਰੂੜ ਸਿੰਘ ਕਥਾਵਾਚਕ, ਬਾਬਾ ਬਲਵਿੰਦਰ ਸਿੰਘ ਕਥਾਵਾਚਕ, ਨਿਰਵੈਰ ਖਾਲਸਾ ਭੋਗਪੁਰ ਵਾਲੀਆਂ ਬੀਬੀਆਂ ਦਾ ਕਵੀਸ਼ਰੀ ਜਥਾ ਤੇ ਗਿਆਨੀ ਸੁਖਰਾਜ ਸਿੰਘ ਢਾਡੀ ਜਥੇ ਵਲੋਂ ਗੁਰੂ ਘਰ ਆਈਆਂ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਜਥੇਦਾਰ ਬਾਬਾ ਬਲਵਿੰਦਰ ਸਿੰਘ ਅਤੇ ਜਥੇਦਾਰ ਬਾਬਾ ਦਲਬੀਰ ਸਿੰਘ ਵਲੋਂ ਆਏ ਜਥਿਆਂ ਤੇ ਸੰਤਾਂ-ਮਹਾਂਪੁਰਖਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਧਾਰਮਿਕ ਸਮਾਗਮ ਲਈ ਸਤਿੰਦਰਪਾਲ ਸਿੰਘ ਯੂ.ਐੱਸ.ਏ., ਅਤਿੰਦਰਪਾਲ ਸਿੰਘ ਯੂ.ਐੱਸ.ਏ., ਲਵਪ੍ਰੀਤ ਸਿੰਘ ਲੱਬੂ ਕੈਨੇਡਾ, ਮੋਹਕਮ ਸਿੰਘ ਆਸਟ੍ਰੇਲੀਆ, ਪਿ੍ੰਸਪਾਲ ਸਿੰਘ ਯੂ.ਕੇ., ਮਨਜੀਤ ਸਿੰਘ ਨਿਊਜ਼ੀਲੈਂਡ, ਅਤੇ ਰੂਬਲ ਕੈਨੇਡਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਬ੍ਰਹਮ, ਸੁਰਜੀਤ ਸਿੰਘ, ਸਰਪੰਚ ਹਰਭੇਜ ਸਿੰਘ ਭਾਮ, ਭਾਈ ਸੁਖਬੀਰ ਸਿੰਘ ਹਰਚੋਵਾਲ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਬਾਬਾ ਕਵਲਜੀਤ ਸਿੰਘ ਪੰਡੋਰੀ, ਗੁਰਦਿਆਲ ਸਿੰਘ ਨੰਬਰਦਾਰ, ਡਾ. ਗੁਰਨੇਕ ਸਿੰਘ, ਮੇਜਰ ਸਿੰਘ, ਨਿੰਦਰ ਠੱਕਰਵਾਲ, ਡਾ. ਸੰਤੋਖ ਸਿੰਘ, ਗੁਰਨਾਮ ਸਿੰਘ ਮਿਸਤਰੀ, ਪਰਮਜੀਤ ਸਿੰਘ ਵਿਰਕ, ਹਰਜੀਤ ਸਿੰਘ, ਮਨਜੋਤ ਸਿੰਘ, ਸਦੀਪ ਸਿੰਘ ਫ਼ੌਜੀ, ਡਾ. ਬੇਅੰਤ ਸਿੰਘ, ਸੁਖਦੀਪ ਸਿੰਘ ਫ਼ੌਜੀ, ਸੋਨੂੰ ਹਰਚੋਵਾਲ, ਗੋਪਾਲ ਸਿੰਘ ਭਗਤ, ਰਾਜਨਬੀਰ ਸਿੰਘ, ਕੁੰਦਨ ਸਿੰਘ ਫ਼ੌਜੀ, ਬਾਬਾ ਦਿਲਬਾਗ ਸਿੰਘ, ਸੂਬਾ ਸਿੰਘ ਭਾਮ, ਸੁਖਚੈਨ ਸਿੰਘ ਸੈਕਟਰੀ, ਡਾ. ਕਸ਼ਮੀਰ ਸਿੰਘ, ਸੂਬਾ ਸਿੰਘ ਭਾਮ, ਸੁੱਚਾ ਸਿੰਘ ਫ਼ੌਜੀ, ਸੁਖਜੀਤ ਸਿੰਘ ਸੁੱਖਾ ਭਾਮ, ਅਨੂਪ ਸਿੰਘ, ਅੰਮਿ੍ਤਪਾਲ ਸਿੰਘ ਲਾਡੀ, ਗੋਪਾਲ ਸਿੰਘ, ਦਿਲਬਾਗ ਸਿੰਘ, ਮਲੂਕ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |