ਬਟਾਲਾ, 24 ਫਰਵਰੀ (ਹਰਦੇਵ ਸਿੰਘ ਸੰਧੂ)-ਬਟਾਲਾ ਬਾਰ ਐਸੋਸੀਏਸ਼ਨ ਦੇ ਸਮੁੱਚੇ ਵਕੀਲ ਭਾਈਚਾਰੇ ਵਲੋਂ ਤੀਸਰੇ ਦਿਨ ਵੀ ਕੰਮਕਾਜ਼ ਬੰਦ ਰੱਖਿਆ ਗਿਆ ਤੇ ਅਦਾਲਤਾਂ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ | ਇਸ ਸਬੰਧੀ ਬਟਾਲਾ ਬਾਰ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 21 ਫਰਵਰੀ ਤੋਂ ਅਦਾਲਤੀ ਕੰਮਕਾਜ਼ ਬੰਦ ਕੀਤਾ ਹੈ, ਜੋ 27 ਫਰਵਰੀ ਤੱਕ ਜਾਰੀ ਰਹੇਗਾ, ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਗਲਾ ਪ੍ਰੋਗਰਾਮ ਵੱਡਾ ਸੰਘਰਸ਼ਮਈ ਹੋਵੇਗਾ | ਇਸ ਮੌਕੇ ਸਾ. ਪ੍ਰਧਾਨ ਰਵਿੰਦਰ ਸਿੰਘ ਢਿੱਲੋਂ, ਸਾ. ਪ੍ਰਧਾਨ ਬਿਕਰਮਜੀਤ ਸਿੰਘ ਕਰਵਾਲੀਆਂ, ਸਾ. ਪ੍ਰਧਾਨ ਰਘਬੀਰ ਸਿੰਘ ਬਾਜਵਾ, ਤਰਸੇਮ ਸਿੰਘ ਲਾਲੀ, ਹਰਦਿੱਤ ਸਿੰਘ ਮਾਂਗਟ, ਸਾ. ਜਨਰਲ ਸਕੱਤਰ ਮਨਜੀਤ ਸਿੰਘ, ਬਲਦੇਵ ਸਿੰਘ, ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਪਰਮੀਤ ਸਿੰਘ ਬੇਦੀ, ਬਿਕਰਮਜੀਤ ਸਿੰਘ ਸਿੰਬਲ, ਜਨਰਲ ਸਕੱਤਰ ਪਾਰਸ ਭਗਤ, ਜਸਵਿੰਦਰ ਸਿੰਘ ਢਿੱਲੋਂ, ਸਿਸਪਾਲ ਸਿੰਘ ਚਾਹਲ, ਭੁਪਿੰਦਰ ਸਿੰਘ ਮੱਲ੍ਹੀ, ਅਮਨਦੀਪ ਸਿੰਘ ਉਦੋਕੇ, ਰਾਜੇਸ਼ ਮਹੰਤ, ਦਲਵਿੰਦਰਜੀਤ ਸਿੰਘ ਖਹਿਰਾ, ਸਤਿੰਦਰਪਾਲ ਸਿੰਘ ਕਾਹਲੋਂ ਸਾ. ਪ੍ਰਧਾਨ, ਬਲਵਿੰਦਰਜੀਤ ਕੌਰ, ਸਰਬਜੀਤ ਕੌਰ, ਨਵਜੋਤ ਕੌਰ, ਮੈਨਸੀ, ਬਿੰਦੂ, ਸੁਨੇਹਾ ਸ਼ਰਮਾ, ਕੈਥਲੀਨ ਖੋਖਰ, ਲਵਲੀ, ਪ੍ਰਵੀਨ ਭੱਟੀ, ਗੌਰਵ ਚੋਪੜਾ, ਦੀਪਕ ਸ਼ਰਮਾ, ਰਾਜੇਸ਼ ਸਾਰੰਗਲ ਆਦਿ ਹਾਜ਼ਰ ਸਨ |