ਪਠਾਨਕੋਟ, 24 ਫਰਵਰੀ (ਵਿਨੋਦ)-ਪਿੰਡ ਭਰੌਲੀ ਖ਼ੁਰਦ ਵਿਚ ਇਕ ਚੋਰ ਨੇ ਇਕ ਖ਼ਾਲੀ ਘਰ ਨੂੰ ਨਿਸ਼ਾਨਾ ਬਣਾਇਆ ਤੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅÏਰਤ ਆਪਣੇ ਮਾਪਿਆਂ ਦੇ ਘਰ ਸੀ | ਪੀੜਤ ਜੋਤੀ ਨੇ ਕਿਹਾ ਕਿ ਉਹ ਤਿੰਨ ਦਿਨ ਪਹਿਲਾਂ ਆਪਣੇ ਮਾਪਿਆਂ ਦੇ ਘਰ ਗਈ ਸੀ | ਉਸ ਦੌਰਾਨ ਗੁਆਂਢੀਆਂ ਨੇ ਉਸ ਨੂੰ ਫ਼ੋਨ ਕੀਤਾ ਤੇ ਦੱਸਿਆ ਕਿ ਉਸ ਦੇ ਘਰ ਦੀ ਉੱਪਰਲੀ ਮੰਜ਼ਿਲ ਦਾ ਦਰਵਾਜ਼ਾ ਖੁੱਲ੍ਹਾ ਹੈ | ਸੂਚਨਾ ਮਿਲਣ 'ਤੇ ਉਹ ਤੁਰੰਤ ਘਰ ਪਹੁੰਚੀ | ਘਰ ਪਹੁੰਚ ਕੇ ਉਸ ਨੇ ਦੇਖਿਆ ਕਿ ਇਕ ਅਣਜਾਣ ਵਿਅਕਤੀ ਉੱਪਰਲੇ ਕਮਰੇ 'ਚ ਦਾਖ਼ਲ ਹੋਇਆ ਹੈ ਤੇ ਤਾਲਾ ਟੁੱਟਿਆ ਹੋਇਆ ਸੀ ਤੇ ਸਮਾਨ ਖਿੱਲਰਿਆ ਪਿਆ ਸੀ | ਚੋਰ ਫਿਰ ਹੇਠਾਂ ਵਾਲੇ ਕਮਰੇ 'ਚ ਦਾਖ਼ਲ ਹੋਇਆ, ਅਲਮਾਰੀ ਖੋਲ੍ਹੀ ਤੇ ਲਾਕਰ ਤੋੜ ਦਿੱਤਾ | ਜੋਤੀ ਦੇ ਅਨੁਸਾਰ ਚੋਰ ਨੇ ਲਗਭਗ 15,000 ਰੁਪਏ ਨਕਦ, ਇਕ ਮੋਬਾਈਲ ਫੋਨ ਤੇ ਲਗਭਗ 7-8 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਘਟਨਾ ਸਮੇਂ ਘਰ 'ਚ ਕੋਈ ਵੀ ਮੌਜੂਦ ਨਹੀਂ ਸੀ | ਜਿਸ ਦਾ ਚੋਰ ਫ਼ਾਇਦਾ ਉਠਾ ਕੇ ਭੱਜ ਗਿਆ | ਘਟਨਾ ਤੋਂ ਬਾਅਦ ਅÏਰਤ ਨੇ ਤੁਰੰਤ 112 'ਤੇ ਕਾਲ ਕੀਤੀ | ਸੂਚਨਾ ਮਿਲਣ 'ਤੇ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਮੁਆਇੰਨਾ ਕੀਤਾ | ਮਾਮਲੇ ਦੀ ਸੂਚਨਾ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ ਇਕ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |