11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਨੈਰੋਗੇਜ ਰੇਲਵੇ ਸਟੇਸ਼ਨ ਨੂੰ ਸ਼ਿਫ਼ਟ ਕੀਤੇ ਜਾਣ ਦੀ ਮੰਗ <br/>

Ad Position 21
No active advertisement
ਸਮਾਗਮ ਵਿਚ ਮੌਜੂਦ ਸਾਬਕਾ ਵਿਧਾਇਕ ਐਡਵੋਕੇਟ ਅਸ਼ੋਕ ਸ਼ਰਮਾ, ਸਮਾਜ ਸੇਵਕ ਕਾਰਤਿਕ ਵਡੈਹਰਾ ਅਤੇ ਹੋਰ ਸੱਜਣ | ਤਸਵੀਰ: ਸੁਮਿਤ ਸ਼ਰਮਾ <br/> 25-02-2026
ਪਠਾਨਕੋਟ, 24 ਫਰਵਰੀ (ਸੁਮਿਤ ਸ਼ਰਮਾ)-ਖੱਤਰੀ ਸਭਾ ਪਠਾਨਕੋਟ ਦੇ ਅਹਾਤੇ 'ਚ ਪ੍ਰਧਾਨ ਰੋਮੀ ਵਡੈਹਰਾ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਜਿਸ 'ਚ ਸਮਾਜਿਕ ਤੇ ਰਾਜਨੀਤਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਰਮਨ ਭੱਲਾ, ਸਾਬਕਾ ਵਿਧਾਇਕ ਐਡਵੋਕੇਟ ਅਸ਼ੋਕ ਸ਼ਰਮਾ, ਸਮਾਜ ਸੇਵਕ ਕਾਰਤਿਕ ਵਡੈਹਰਾ, ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸ਼ੰਮੀ ਚੌਧਰੀ, ਸਮਾਜ ਸੇਵਕ ਵਿਜੇ ਪਾਸੀ, ਵਪਾਰ ਮੰਡਲ ਪਠਾਨਕੋਟ ਤੋਂ ਨਰੇਸ਼ ਅਰੋੜਾ, ਐਡਵੋਕੇਟ ਅਭਯਮ ਸ਼ਰਮਾ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕਈ ਪਤਵੰਤਿਆਂ ਨੇ ਹਾਜ਼ਰੀ ਭਰੀ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਸਮਾਜਿਕ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਖ਼ਾਸ ਤੌਰ 'ਤੇ ਰੇਲਵੇ ਸਹੂਲਤਾਂ ਦੇ ਵਿਸਥਾਰ ਸਬੰਧੀ ਚਰਚਾ ਕੇਂਦਰ ਵਿਚ ਰਹੀ | ਪ੍ਰੋਗਰਾਮ 'ਚ ਹਾਜ਼ਰ ਪਤਵੰਤਿਆਂ ਨੇ ਜੰਡਵਾਲ ਰੇਲਵੇ ਸਟੇਸ਼ਨ ਤੋਂ ਪਠਾਨਕੋਟ-ਹਿਮਾਚਲ ਰੇਲਵੇ ਸੇਵਾ ਸ਼ੁਰੂ ਕਰਨ ਦੇ ਪ੍ਰਸਤਾਵ ਦਾ ਖੁੱਲ੍ਹ ਕੇ ਸਮਰਥਨ ਕੀਤਾ | ਸੇਵਾਦਾਰ ਕਾਰਤਿਕ ਵਡੈਹਰਾ ਵਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਵੀ ਭਰਪੂਰ ਹੌਂਸਲਾ ਅਫਜ਼ਾਈ ਮਿਲੀ | ਆਗੂਆਂ ਨੇ ਕਿਹਾ ਕਿ ਇਸ ਰੇਲ ਸੇਵਾ ਨਾਲ ਨਾ ਸਿਰਫ਼ ਸਥਾਨਕ ਵਸਨੀਕਾਂ ਨੂੰ ਸੁਵਿਧਾ ਮਿਲੇਗੀ, ਸਗੋਂ ਵਪਾਰ ਤੇ ਟੂਰਿਜ਼ਮ ਨੂੰ ਵੀ ਫ਼ਾਇਦਾ ਮਿਲੇਗਾ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਸਮਾਜ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕੀਤੀ ਤੇ ਭਵਿੱਖ 'ਚ ਇਸ ਮਸਲੇ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਵੀ ਲਿਆ | ਅੰਤ ਵਿਚ ਆਯੋਜਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਤੇ ਇਕਜੁੱਟ ਹੋ ਕੇ ਲੋਕ-ਹਿਤ ਲਈ ਕੰਮ ਕਰਨ ਦੀ ਅਪੀਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਗੱਡੀ ਦੀ ਹੋਈ ਮੁੜ ਵਾਪਸੀ <br/> ਅਗਲੀ ਖ਼ਬਰ ਪਿੰਡ ਭੜੋਲੀ ਖ਼ੁਰਦ ਦੇ ਇਕ ਘਰ 'ਚ ਨਕਦੀ 'ਤੇ ਗਹਿਣੇ ਲੈ ਉੱਡੇ ਚੋਰ <br/>
Ad Position 24