ਗੁਰਦਾਸਪੁਰ, 25 ਫਰਵਰੀ (ਅਸ਼ੋਕ ਸ਼ਰਮਾ)-ਰੰਦੇਵ ਗੋਹਤ ਜਠੇਰਿਆਂ ਦੀ ਮੇਲ 28 ਫਰਵਰੀ ਨੰੂ ਸਤਿਆਓਤੀ ਮਾਤਾ ਮੰਦਿਰ ਕਾਹਨੰੂਵਾਨ ਨੇੜੇ ਨਾਗ ਮੰਡੀ ਹੋਵੇਗੀ | ਇਸ ਸਬੰਧੀ ਸੁਰਿੰਦਰ ਪੱਪੂ ਨੇ ਦੱਸਿਆ ਕਿ ਜਠੇਰਿਆਂ ਦੀ ਮੇਲ ਸਬੰਧੀ 27 ਫਰਵਰੀ ਨੰੂ ਸ੍ਰੀ ਰਮਾਇਣ ਦੇ ਪਾਠ ਦਾ ਆਰੰਭ 10 ਵਜੇ ਹੋਵੇਗਾ, ਜਿਨ੍ਹਾਂ ਦੇ ਭੋਗ 28 ਫਰਵਰੀ ਨੰੂ ਸਵੇਰੇ 11.30 ਵਜੇ ਪੈਣਗੇ | ਉਪਰੰਤ ਕਥਾ ਕੀਰਤਨ ਹੋਵੇਗਾ | ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਰਹੀਆਂ ਹਨ |