16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਵੀਲਾ ਤੇਜਾ 'ਚ ਸੰਤ ਬਾਬਾ ਨਾਮ ਦਾਨ ਜੀ ਭੂਰੀ ਵਾਲਿਆਂ ਦੀ ਯਾਦ 'ਚ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 26-02-2026
ਫ਼ਤਹਿਗੜ੍ਹ ਚੂੜੀਆਂ, 25 ਫਰਵਰੀ (ਅਵਤਾਰ ਸਿੰਘ ਰੰਧਾਵਾ)-ਸੰਤ ਬਾਬਾ ਨਾਮ ਦਾਨ ਭੂਰੀ ਵਾਲਿਆਂ ਦੀ 22ਵੀਂ ਬਰਸੀ ਨੂੰ ਸਮਰਪਿਤ 5 ਦਿਨਾਂ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਗਿਆਨੀ ਜੀ ਦੀ ਅਗਵਾਈ ਵਿਚ ਹੋਇਆ | ਇਸ ਮੌਕੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ | ਇਸ ਮੌਕੇ ਖਾਲਸਾ ਜੀ ਭਾਈ ਗੁਰਭੇਜ ਸਿੰਘ, ਡਾ. ਸ਼ਿਵ ਸਿੰਘ, ਰਾਗੀ ਭਾਈ ਜਸਵਿੰਦਰ ਸਿੰਘ ਮਾਛੀਵਾੜਾ ਸਾਹਿਬ, ਹਜ਼ੂਰੀ ਰਾਗੀ ਭਾਈ ਸਰੂਪ ਸਿੰਘ, ਭਾਈ ਸਤਨਿੰਦਰ ਸਿੰਘ ਬੋਹਦਲ ਵਾਲੇ, ਕਵੀਸ਼ਰ ਭਾਈ ਸੁਖਬੀਰ ਸਿੰਘ ਕੋਟ ਮੌਲਵੀ, ਪ੍ਰਚਾਰਕ ਭਾਈ ਗੁਰਪਿੰਦਰ ਸਿੰਘ ਅਤੇ ਭਾਈ ਜਸਪਿੰਦਰ ਸਿੰਘ ਵੀਲਾ ਤੇਜਾ ਨੇ ਸੰਗਤਾਂ ਦੇ ਸਨਮੁਖ ਗੁਰਬਾਣੀ ਤੇ ਸਿੱਖ ਇਤਿਹਾਸ ਰਾਹੀਂ ਹਾਜ਼ਰੀ ਲਵਾਈ | ਇਸ ਮੌਕੇ ਬਾਬਾ ਗਿਆਨੀ ਭੂਰੀ ਵਾਲਿਆਂ ਨੇ ਕਿਹਾ ਕਿ ਸੰਤ ਬਾਬਾ ਨਾਮ ਦਾਨ ਜੀ ਮਹਾਨ ਤਪੱਸਵੀ ਸਨ, ਜਿਨਾਂ ਦੀ ਯਾਦ 'ਚ ਬਰਸੀ ਹਰ ਸਾਲ ਮਨਾਈ ਜਾਂਦੀ ਹੈ ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੁੰਦੀਆਂ ਹਨ | ਉਨ੍ਹਾਂ ਪਹੁੰਚੀਆਂ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਪਹੁੰਚੇ ਹੋਏ ਜਥਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓੲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੇ ਫੁੱਟਬਾਲ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ <br/> ਅਗਲੀ ਖ਼ਬਰ ਰੰਦੇਵ ਗੋਤ ਜਠੇਰਿਆਂ ਦੀ ਮੇਲ 28 ਨੰੂ- ਸੁਰਿੰਦਰ ਪੱਪੂ
Ad Position 24